ਵੱਧ ਸਕਦੀ ਹੈ ਯੂਕੇ ਦੀ ਵੀਜ਼ਾ ਫ਼ੀਸ

0
159

ਨਵੀਂ ਦਿੱਲੀ : ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਗ਼ੈਰ-ਯੂਰਪੀ ਦੇਸਾਂ ਸਣੇ ਭਾਰਤ ਤੋਂ ਆਉਣ ਵਾਲੇ ਲੋਕਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵੀਜ਼ਾ ਫ਼ੀਸ ਵਧ ਜਾਵੇਗੀ। ਇਹ ਵਾਧਾ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੇ ਤਹਿਤ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਹੈਲਥ ਸਰਚਾਰਜ ਅਪ੍ਰੈਲ 2015 ‘ਚ ਲਾਗੂ ਕੀਤਾ ਗਿਆ ਸੀ ਅਤੇ ਇਸ ਵਿੱਚ ਸਾਲਾਨਾ 200 ਤੋਂ 400 ਪੌਂਡ ਤੱਕ ਵਾਧਾ ਹੋਵਗਾ। ਹਾਲਾਂਕਿ ਵਿਦਿਆਰਥੀਆਂ ਨੂੰ ਇਸ ਵਿੱਚ ਰਿਆਇਤ ਦਿੰਦਿਆ ਵਾਧਾ 150 ਤੋਂ 300 ਪੌਂਡ ਤੱਕ ਕੀਤਾ ਜਾਵੇਗਾ।