ਵਾਤਾਰਵਣ ਜਾਗਰੂਕਤਾ ਸਬੰਧੀ ਅੱਜ 105 ਦੇਸ਼ਾਂ ਦੇ ਵਿਦਿਆਰਥੀ ਕਰਨਗੇ ਹੜਤਾਲ

0
132

ਗ੍ਰੇਟਾ ਨੂੰ ਨਾਰਵੇ ਦੇ ਤਿੰਨ ਸਾਂਸਦਾਂ ਨੇ ਨੋਬਲ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਗ੍ਰੇਟਾ ਨੂੰ ਬੀਤੇ ਸਾਲ ਨਵੰਬਰ 2018 ਵਿਚ ਇਸ ਮੁੱਦੇ ‘ਤੇ TEDxStockholm ਵਿਚ ਬਤੌਰ ਵਕਤਾ ਬੁਲਾਇਆ ਗਿਆ ਸੀ। ਇਸ ਦੇ ਇਲਾਵਾ ਦਸੰਬਰ ਵਿਚ ਸੰਯੁਕਤ ਰਾਸ਼ਟਰ ਦੀ ‘ਕਲਾਈਮੈਟ ਚੇਂਜ ਕਾਨਫਰੰਸ’ ਵਿਚ ਵੀ ਬੁਲਾਇਆ ਗਿਆ ਸੀ। ਜਨਵਰੀ 2019 ਵਿਚ ਦਾਵੋਸ ਵਿਚ ਹੋਈ ‘ਵਰਲਡ ਇਕਨੌਮਿਕ ਫੋਰਮ’ ਵਿਚ ਵੀ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਗ੍ਰੇਟਾ ਦੇ ਭਾਸ਼ਣ ਤੋਂ ਸਾਰੇ ਨੇਤਾ ਕਾਫੀ ਪ੍ਰਭਾਵਿਤ ਹੋਏ। ਅਸਲ ਵਿਚ ਉਸ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਇਸ ਮੁੱਦੇ ‘ਤੇ ਪਰੇਸ਼ਾਨ ਦੇਖਣਾ ਚਾਹੁੰਦੀ ਹੈ। ਨੇਤਾਵਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਅਜਿਹੇ ਘੋੜੇ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ ਜੋ ਅੱਗ ਨਾਲ ਘਿਰਿਆ ਹੋਵੇ ਅਤੇ ਬਾਹਰ ਨਿਕਲ ਲਈ ਤੜਫ ਰਿਹਾ ਹੋਵੇ। ਟਾਈਮ ਮੈਗਜ਼ੀਨ ਨੇ ਸਾਲ 2018 ਵਿਚ ਸਭ ਤੋਂ ਪ੍ਰਭਾਵਸ਼ਾਲੀ ਕੁੜੀ ਦੇ ਤੌਰ ‘ਤੇ ਉਸ ਨੂੰ ਸ਼ਾਮਲ ਕੀਤਾ ਸੀ।

ਗ੍ਰੇਟਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਸਕੂਲੀ ਹੜਤਾਲ ਨਾਲ ਕਾਫੀ ਉਮੀਦਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਨਾਲ ਆਏ ਬੱਚੇ ਹੁਣ ਅਜਿਹਾ ਕਰਨ ਲਈ ਵੱਡੇ ਹੋ ਚੁੱਕੇ ਹਨ। ਇਸ ਦੇ ਬਾਵਜੂਦ ਸੱਤਾ ਵਿਚ ਬੈਠੇ ਲੋਕਾਂ ਨੂੰ ਇਸ ਲਈ ਕਾਫੀ ਕੁਝ ਕਰਨਾ ਚਾਹੀਦਾ ਹੈ। ਵਾਤਾਵਰਣ ਨੂੰ ਬਚਾਉਣ ਲਈ ਉਨ੍ਹਾਂ ਨੇ #FridaysForFuture ਅਤੇ  #SchoolsStrike4Climate  ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਲਈ ਉਹ ਸਵੀਡਿਸ਼ ਪਾਰਲੀਆਮੈਂਟ ਤੱਕ ਸਾਈਕਲ ‘ਤੇ ਗਈ ਅਤੇ ਉੱਥੇ ਹੱਥਾਂ ਦਾ ਬਣਿਆ ਸਾਈਨਬੋਰਡ ਲੈ ਕੇ ਬੈਠੀ ਰਹੀ ਸੀ। ਇਸ ਬੋਰਡ ‘ਤੇ ਲਿਖਿਆ ਸੀ ‘ਜਲਵਾਯੂ ਲਈ ਸਕੂਲੀ ਹੜਤਾਲ’।

ਉਸ ਦੇ ਇਸ ਸੰਦੇਸ਼ ਨੂੰ ਕਾਫੀ ਪਸੰਦ ਵੀ ਕੀਤਾ ਗਿਆ। ਜਿਸ ਵਿਚ ਦੱਸਿਆ ਗਿਆ ਸੀ ਕਿ ਨੌਜਵਾਨਾਂ ਨੂੰ ਸਕੂਲ ਜਾਣ ਦੀ ਲੋੜ ਹੈ ਪਰ ਜਦੋਂ ਤੱਕ ਮਨੁੱਖ ਜਲਵਾਯੂ ਤਬਦੀਲੀ ਦੇ ਪਹਿਲਾਂ ਤੋਂ ਹੀ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਖਤਮ ਨਹੀਂ ਕਰਦਾ, ਸਿੱਖਿਆ ਕੋਈ ਕੰਮ ਨਹੀਂ ਕਰ ਸਕਦੀ। ਹੁਣ ਇਹ ਦੁਨੀਆ ਭਰ ਦੇ ਨੇਤਾਵਾਂ ‘ਤੇ ਨਿਰਭਰ ਹੈ ਕਿ ਉਹ ਤਬਦੀਲੀ ਲਈ ਕੁਝ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਿਰਾਸਤ ਵਿਚ ਕੁਝ ਚੰਗਾ ਮਿਲੇ। ਗ੍ਰੇਟਾ ਦਾ ਕਹਿਣਾ ਹੈ ਕਿ ਵਾਤਾਵਰਣ ਦੀ ਸੁਰੱਖਿਆ ਲਈ ਸਿਰਫ ਰੈਲੀਆਂ ਕਰਨ ਨਾਲ ਕੁਝ ਨਹੀਂ ਬਣੇਗਾ।ਵਾਤਵਾਰਣ ਨੂੰ ਬਚਾਉਣ ਲਈ ਚਲਾਈ ਗਈ ਇਹ ਮੁਹਿੰਮ ਇਸ ਲਈ ਵੀ ਖਾਸ ਹੈ ਕਿਉਂਕਿ ਹਾਲ ਹੀ ਵਿਚ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਲਵਾਯੂ ਤਬਦੀਲੀ ਦੇ ਕਾਰਨ ਨਾ ਸਿਰਫ ਵਿਸ਼ਵ ਦਾ ਔਸਤ ਤਾਪਮਾਨ ਵਧਿਆ ਹੈ ਸਗੋਂ ਗਰਮੀ ਦੇ ਮੌਸਮ ਵਿਚ ਚੱਲਣ ਵਾਲੀ ਲੂ ਦੀ ਤਪਸ਼ ਵਿਚ ਵੀ ਵਾਧਾ ਹੋਇਆ ਹੈ। ਇਹ ਗਰਮੀ ਲੋਕਾਂ ਲਈ ਹੀ ਨਹੀਂ ਸਗੋਂ ਜੰਗਲੀ ਜੀਵਾਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ।