ਵਡੋਦਰਾ ਦੇ ਹੋਟਲ ਵਿੱਚ ਸੀਵਰ ਸਾਫ਼ ਕਰਦੇ 7 ਕਾਮਿਆਂ ਦੀ ਮੌਤ! ਕਿੱਥੇ ਹੈ ਡਿਜੀਟਲ ਇੰਡੀਆ ??

0
118

ਵਡੋਦਰਾ :ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਇੱਕ ਹੋਟਲ ਦੇ ਗਟਰ ਨੂੰ ਸਾਫ਼ ਕਰਦਿਆਂ ਸਾਹ ਘੁੱਟਣ ਨਾਲ 7 ਸਫਾਈ ਕਾਮਿਆਂ ਦੀ ਦੁਖਦਾਈ ਮੌਤ ਦੀ ਖ਼ਬਰ ਆਈ ਹੈ | ਅੱਜ ਤਕਨੀਕ ਦਾ ਕਿੰਨਾ ਵਿਕਾਸ ਹੋ ਚੁੱਕਾ ਹੈ, ਕਈ ਮੁਲਕ ਸੀਵਰ ਦੇ ਗੰਦ-ਪਾਣੀ ਨੂੰ ਮਸ਼ੀਨਾਂ ਰਾਹੀਂ ਸੋਧਕੇ ਉਸ ਨੂੰ ਖੇਤੀ ਲਈ ਵਰਤ ਰਹੇ ਹਨ ਪਰ ਦੂਜੇ ਪਾਸੇ ਡਿਜੀਟਲ ਭਾਰਤ ਦੇ ਦਾਅਵੇ ਕਰਨ ਆਲੀਆਂ ਸਾਡੀਆਂ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਹੈ, ਸਿਰਫ਼ ਇਸੇ ਕਰਕੇ ਕਿਉਂਕਿ ਉਹ ਜਾਣਦੀਆਂ ਹਨ ਕਿ ਦਲਿਤ ਕਾਮਿਆਂ ਦੇ ਰੂਪ ਵਿੱਚ ਇੱਕ ਸਸਤੀ ਕਿਰਤ ਇਸ ਕੰਮ ਲਈ ਮੌਜੂਦ ਹੈ | ਇਹ ਕੋਈ ਪਹਿਲਾ ਹਾਦਸਾ ਨਹੀਂ ਹੈ | ਪਿਛਲੇ ਕੁਝ ਸਮੇਂ ਵਿੱਚ ਹੀ ਕਿੰਨੀਆਂ ਮੌਤਾਂ ਜ਼ਹਿਰੀਲੀਆਂ ਗੈਸਾਂ ਚੜ੍ਹਨ ਨਾਲ ਹੋ ਚੁੱਕਿਆ ਹਨ | ਸਰਕਾਰੀ ਅੰਕੜਿਆਂ ਮੁਤਾਬਕ ਹੀ ਹਰ ਪੰਜ ਦਿਨਾਂ ਵਿੱਚ ਇੱਕ ਸੀਵਰੇਜ ਸਫਾਈ ਮੁਲਾਜ਼ਮ ਦੀ ਮੌਤ ਹੁੰਦੀ ਹੈ |
ਸਾਡੇ ਬੇਸ਼ਰਮ ਨੁਮਾਇੰਦੇ ਪੱਕੀਆਂ ਸਾਫ਼ ਸੜਕਾਂ ‘ਤੇ ਝਾੜੂ ਮਾਰਕੇ ਕਹਿੰਦੇ ਹਨ ਕਿ ਭਾਰਤ ਸਵੱਛ ਹੋ ਗਿਆ!! ਜੇ ਸਵੱਛ ਭਾਰਤ ਅਭਿਆਨ ਦੇ 2 ਲੱਖ ਕਰੋੜ ਵਿੱਚੋਂ ਕੁੱਝ ਮਸ਼ੀਨਾਂ ਖਰੀਦਣ ਅਤੇ ਸੀਵਰੇਜ ਸੋਧਕ ਪਲਾਂਟ ਲਾਉਣ ਲਈ ਵੀ ਰੱਖੇ ਹੁੰਦੇ ਤਾਂ ਹੁਣ ਤੱਕ ਭਾਰਤ ਵਿੱਚੋਂ ਇਹ ਕੰਮ ਕਰਨ ‘ਤੇ ਮਜਬੂਰ ਇਹਨਾਂ ਲੋਕਾਂ ਨੂੰ ਚੰਗਾ ਰੁਜ਼ਗਾਰ ਦਿੱਤਾ ਜਾ ਸਕਦਾ ਸੀ | ਪਰ ਸਰਕਾਰ ਅਤੇ ਅਫ਼ਸਰਸ਼ਾਹੀ ਤਾਂ ਇਸ ਰਕਮ ਵਿੱਚੋਂ ਆਪਣੇ ਘਰ ਭਰਨ ‘ਤੇ ਲੱਗੀ ਹੈ…ਕੌਣ ਸੁਣੇ ?