ਲੌਕਡਾਊਨ ਵਿੱਚ ਨੌਕਰੀ ਗੁਆਉਣ ਕਾਰਨ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

0
49

ਗਵਾਲੀਅਰ : ਕਰੋਨਾਵਾਇਰਸ ਕਾਰਨ ਕਿੰਨੀ ਤਬਾਹੀ ਹੋਵੇਗੀ ਇਸ ਦਾ ਅੰਦਾਜ਼ਾ ਸ਼ਾਇਦ ਲਗਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਗਵਾਲੀਅਰ ਵਿੱਚ ਇਕ ਪ੍ਰੇਸ਼ਾਨ ਨੌਜਵਾਨ ਨੇ ਬੀਤੇ ਦਿਨ ਦਿਲ ਦਹਲਾਉਣ ਵਾਲਾ ਕਦਮ ਚੁੱਕਦਿਆਂ ਖੁਦ ਨੂੰ ਅੱਗ ਲਗਾ ਲਈ। ਅੱਗ ਲਗਾਉਣ ਮਗਰੋਂ ਨੌਜਵਾਨ ਬਚਾਅ ਲਈ ਸੜਕ ‘ਤੇ ਇਧਰ ਉਧਰ ਭੱਜਦਾ ਵਿਖਾਈ ਦਿੱਤਾ। ਗੁਆਂਢੀਆਂ ਨੇ ਉਸ ਦੇ ਸਰੀਰ ‘ਤੇ ਲੱਗੀ ਅੱਗ ਬੁਝਾਉਣ ਦੇ ਕਈ ਯਤਨ ਕੀਤੇ ਅਤੇ ਉਸ ਉਪਰ ਪਾਣੀ ਵੀ ਸੁੱਟਿਆ ਅਤੇ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਨੌਜਵਾਨ ਦਾ ਚਿਹਰਾ ਅੱਗ ਕਾਰਨ ਬੁਰੀ ਤਰ•ਾਂ ਝੁਲਸ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗਵਾਲੀਅਰ ਸ਼ਹਿਰ ਦੇ ਜਨਕਗੰਜ ਖੇਤਰ ਦੇ ਜੀਵਾਜੀਗੰਜ ਇਲਾਕੇ ਦੀ ਹੈ। ਸੰਤੋਸ਼ ਸਿਹੋਰਕਰ ਨਾਮ ਦੇ ਨੌਜਵਾਨ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਗੁਆਂਢੀਆਂ ਅਨੁਸਾਰ ਉਹ ਇਕ ਹੋਟਲ ਵਿੱਚ ਕੰਮ ਕਰਦਾ ਸੀ। ਲੌਕਡਾਊਨ ਦੀ ਵਜ•ਾ ਕਾਰਨ ਹੋਟਲ ਡੇਢ ਮਹੀਨੇ ਤੋਂ ਬੰਦ ਹੈ। ਅਜਿਹੇ ਵਿੱਚ ਨੌਜਵਾਨ ਕੋਲ ਕੋਈ ਕੰਮ ਨਹੀਂ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਇਹ ਪਤਾ ਲੱਗਿਆ ਹੈ ਕਿ ਨੌਜਵਾਨ ਦਾ ਵਿਆਹ ਨਹੀਂ ਹੋਇਆ ਸੀ।

ਥਾਣਾ ਜਨਕਗੰਜ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਜੀਵਾਜੀਗੰਜ ਇਲਾਕੇ ਦੀ ਇੱਕ ਸੁੰਨਸਾਨ ਸੜਕ ‘ਤੇ ਆਇਆ ਅਤੇ ਥੋੜੀ ਅੱਗੇ ਤੁਰਨ ਤੋਂ ਬਾਅਦ ਉਸ ਨੇ ਆਪਣੇ ਸਰੀਰ ਉਪਰ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ। ਇਹ ਵੀ ਪਤਾ ਲੱਗਿਆ ਹੈ ਕਿ ਨੌਜਵਾਨ ਨੇ ਸਿਰ ‘ਤੇ ਕਪੜਾ ਬੰਨਿ•ਆ ਹੋਇਆ ਅਤੇ ਅੱਗ ਵੀ ਉਸ ਨੇ ਸਰੀਰ ਦੇ ਉਪਰਲੇ ਹਿੱਸੇ ਵਿਚ ਲਗਾਈ ਸੀ ਜਿਸ ਕਾਰਨ ਨੌਜਵਾਨ ਦੇ ਚਿਹਰਾ ਬਹੁਤ ਜ਼ਿਆਦਾ ਨੁਕਸਾਨਿਆ ਗਿਆ।

ਪੀੜਤ ਨੌਜਵਾਨ ਨੂੰ ਜਯਾਰੋਗ ਹਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਤੋਂ ਪਤਾ ਲੱਗਿਆ ਹੈ ਕਿ ਨੌਜਵਾਨ ਦਾ ਚਿਹਰਾ 35 ਫੀ ਸਦੀ ਤੱਕ ਸੜ ਚੁਕਿਆ ਹੈ। ਡਾਕਟਰਾਂ ਨੇ ਨੌਜਵਾਨ ਦੀ ਸਥਿਤੀ ਹਾਲੇ ਖ਼ਤਰੇ ਤੋਂ ਬਾਹਰ ਦੱਸੀ ਹੈ। ਸਬੰਧਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਨੌਕਰੀ ਖੁੱਸਣ ਕਾਰਨ ਬਹੁਤ ਪ੍ਰੇਸ਼ਾਨ ਸੀ। ਇਸ ਤੋਂ ਇਲਾਵਾ ਨੌਜਵਾਨ ਕੋਲ ਰੋਟੀ ਖਾਣ ਜੋਗੇ ਪੈਸੇ ਵੀ ਨਹੀਂ ਬਚੇ ਸਨ। ਇਸ ਲਈ ਉਸ ਨੇ ਖੁਦਕੁਸ਼ੀ ਦਾ ਰਾਹ ਚੁਣਿਆ।

ਕਾਂਗਰਸੀ ਬੁਲਾਰੇ ਨਰਿੰਦਰ ਸਲੂਜਾ ਨੇ ਕਿਹਾ ਕਿ ਗਵਾਲੀਅਰ ਵਿੱਚ ਇਕ ਹੋਟਲ ਕਰਮਚਾਰੀ ਨੇ ਆਰਥਿਕ ਤੰਗੀ ਕਾਰਨ ਆਪਣੇ ਆਪ ਨੂੰ ਅੱਗ ਲਗਾ ਲਈ, ਇਹ ਘਟਨਾ ਦਿਲ ਦਹਿਲਾਉਣ ਵਾਲੀ ਹੈ। ਸਰਕਾਰ ਪੀੜਤ ਦਾ ਇਲਾਜ ਕਰਵਾਏ ਅਤੇ ਉਸ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਵੀ ਮੁਹੱਈਆ ਕਰਵਾਏ।