ਰੂਸ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ

0
104

ਵਲਾਦੀਵੋਸਤੋਕ — ਰੂਸ ਦੇ ਪੂਰਬੀ ਕਾਮਚਟਕਾ ਪ੍ਰਾਇਦੀਪ ਤੱਟ ਕੋਲ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 6.5 ਮਾਪੀ ਗਈ। ਰੂਸੀ ਅਕੈਡਮੀ ਆਫ ਸਾਇੰਸ ਦੀ ਭੂਗੋਲਿਕ ਸੇਵਾ ਦੀ ਕਾਮਚਟਕਾ ਸ਼ਾਖਾ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਵੀਰਵਾਰ ਸਵੇਰੇ ਆਇਆ। ਰੂਸੀ ਅਕੈਡਮੀ ਆਫ ਸਾਇੰਸ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਕਾਮਚਟਕਾ ਖਾੜੀ ਦੇ ਉਸਤ ਕਾਮਚਤਸਕ ਪਿੰਡ ਦੇ ਦੱਖਣ ਵਿਚ 78 ਕਿਲੋਮੀਟਰ ਦੂਰ 76.2 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਕਾਮਚਟਕਾ ਖੇਤਰ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਤੋਂ ਬਾਅਦ ਇਕ ਕਈ ਝਟਕੇ ਆਏ। ਸ਼ੁਰੂਆਤੀ ਜਾਣਕਾਰੀ ਵਿਚ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਕੋਈ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ।