ਰਿਕਸ਼ਾ ਚਾਲਕਾਂ ਤੇ ਰੇਹੜੀ ਵਾਲਿਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ

0
133

ਬਰਨਾਲਾ : ਕੋਵਿਡ 19 ਦੇ ਚੱਲਦਿਆਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀ ਛੋਟ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਅੰਦਰ ਰਿਕਸ਼ਾ ਚਲਾਕਾਂ ਦੀ ਸੁਰੱਖਿਆ ਲਈ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ।

ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜਯ ਭਾਸਕਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਯੂਥ ਸੇਵਾਵਾਂ ਕਲੱਬ ਮੈਂਬਰ ਅਤੇ ਵਿੱਦਿਅਕ ਸੰਸਥਾਵਾਂ ਅੰਦਰ ਚੱਲਦੇ ਐਨ.ਐਸ.ਐਸ. ਯੂਨਿਟਾਂ ਦੇ ਵਲੰਟੀਅਰ 25 ਮਾਰਚ ਤੋਂ ਲਗਾਤਾਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਦੌਰਾਨ ਆਈ.ਓ.ਐਲ ਕੈਮਿਕਲ ਅਤੇ ਫਾਰਮੇਸੀ ਲਿਮ: ਫਤਹਿਗੜ੍ਹ ਛੰਨਾਂ ਦੇ ਪ੍ਰਬੰਧਕ ਵੀ.ਪੀ ਆਰ.ਕੇ ਰਤਨ, ਡਿਪਟੀ ਮੈਨੇਜਰ ਮਨਦੀਪ ਸ਼ਰਮਾ ਵੱਲੋਂ ਯੁਵਕ ਸੇਵਾਵਾਂ ਵਿਭਾਗ ਦਫ਼ਤਰ ਵਿਖੇ ਮਾਸਕ ਅਤੇ ਸੈਨੇਟਾਈਜ਼ਰ ਭੇਟ ਕੀਤੇ ਗਏ ਸਨ, ਜੋ
ਵਲੰਟੀਅਰਾਂ ਵੱਲੋਂ ਸ਼ਹਿਰ ਅੰਦਰ ਰਿਕਸ਼ਾ ਚਾਲਕ ਅਤੇ ਰੇਹੜੀ ਅਤੇ ਸਾਮਾਨ ਵੰਡਣ ਵਾਲਿਆਂ ਨੂੰ ਵੰਡੇ ਗਏ।

ਇਸ ਮੌਕੇ ਰਿਕਸ਼ਾ ਚਾਲਕਾਂ ਨੂੰ ਹੱਥ ਧੋਣ ਅਤੇ ਹੋਰ ਇਹਤਿਆਤ ਵਰਤਣ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵੀਰਾਵਤੀ ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਜਗਜੀਤ ਸਿੰਘ, ਅਰਸ਼ਦੀਪ ਸਿੰਘ ਪੱਖੋ ਕਲਾਂ, ਲਵਪ੍ਰੀਤ ਸ਼ਰਮਾ ਹਰੀਗੜ੍ਹ, ਗੁਰਪ੍ਰੀਤ ਸ਼ਰਮਾ ਗੁਰਸੇਵਕ ਨਗਰ ਬਰਨਾਲਾ, ਹਰੀਸ਼ ਗੋਇਲ ਬਰਨਾਲਾ, ਹਰਵਿੰਦਰ ਸਿੰਘ ਡਿੰਪੀ ਮੌਜੂਦ ਸਨ।