ਮ ਪੰਜਾਬ ਦੇ ਲੋਕਾਂ ਨੂੰ ਤਗੜਾ ਝਟਕਾ, ਬਿਜਲੀ ਫਿਰ ਹੋਣ ਜਾ ਰਹੀ ਹੈ ਮਹਿੰਗੀ

0
79

ਪੰਜਾਬ— ਲਗਾਤਾਰ ਬਿਜਲੀ ਦਰਾਂ ‘ਚ ਵਾਧੇ ਦੇ ਝਟਕੇ ਸਹਿ ਰਹੇ ਪੰਜਾਬ ਦੇ ਲੋਕਾਂ ਨੂੰ ਫਿਰ ਤਗੜਾ ਝਟਕਾ ਲੱਗ ਸਕਦਾ ਹੈ।ਬਿਜਲੀ 14 ਫੀਸਦੀ ਤਕ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਦਰਾਂ ‘ਚ 8 ਤੋਂ 14 ਫੀਸਦੀ ਤਕ ਦਾ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।ਇਹ ਮੰਗ ਆਉਂਦੇ ਵਿੱਤੀ ਸਾਲ ਭਾਵ 1 ਅਪ੍ਰੈਲ 2019 ਤੋਂ 31 ਮਾਰਚ 2020 ਲਈ ਕੀਤੀ ਗਈ ਹੈ। ਕਮਿਸ਼ਨ ਨੇ ਪਿਛਲੀ ਵਾਰ ਚਾਲੂ ਵਿੱਤੀ ਸਾਲ ਲਈ ਬਿਜਲੀ ਦਰਾਂ ‘ਚ 2.17 ਫੀਸਦੀ ਵਾਧੇ ਦੀ ਮਨਜ਼ੂਰੀ ਦਿੱਤੀ ਸੀ।
ਪਾਵਰਕਾਮ ਨੇ ਕਮਿਸ਼ਨ ਕੋਲ ਦਾਇਰ ਕੀਤੀ ਆਪਣੀ ਸਾਲਾਨਾ ਮਾਲੀਆ ਰਿਪੋਰਟ (ਏ. ਆਰ. ਆਰ.) ‘ਚ ਆਖਿਆ ਹੈ ਕਿ ਬਿਜਲੀ ਖਰੀਦ ਦੀ ਲਾਗਤ 19959.34 ਕਰੋੜ ਰੁਪਏ ਹੋਵੇਗੀ।ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਖਰਚੇ 4762.4 ਕਰੋੜ ਰੁਪਏ ਹੋਣਗੇ।ਬੁਨਿਆਦੀ ਢਾਂਚੇ ਦਾ ਮੁੱਲ ਘਟਾਓ ਭਾਵ ਡੈਪਰੀਸੀਏਸ਼ਨ 1142.66 ਕਰੋੜ ਰੁਪਏ ਹੋਵੇਗਾ।ਕਰਜ਼ੇ ‘ਤੇ ਵਿਆਜ 3868.09 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।ਬਿਜਲੀ ਪੈਦਾਵਾਰ ਦੀ ਲਾਗਤ 4822.40 ਕਰੋੜ ਰੁਪਏ ਰਹਿ ਸਕਦੀ ਹੈ।ਟਰਾਂਸਮਿਸ਼ਨ ਲਈ 1332.44 ਕਰੋੜ ਰੁਪਏ ਦੀ ਅਦਾਇਗੀ ਪੀ. ਐੱਸ. ਟੀ. ਸੀ. ਐੱਲ. ਨੂੰ ਕਰਨੀ ਪਵੇਗੀ।