ਮਿਸ਼ਨ ਫਤਿਹ: ਐਸਬੀਆਈ/ਆਰਸੇਟੀ ਵੱੱਲੋਂ ਤਿਆਰ ਕਰਵਾਏ ਗਏ ਮਾਸਕ

0
79

ਬਰਨਾਲਾ : ਪੰਜਾਬ ਸਰਕਾਰ ਵੱਲੋਂ ਵਿੱਢੀ ‘ਮਿਸ਼ਨ ਫਤਿਹ’ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਕੋਵਿਡ-19 ਖ਼ਿਲਾਫ਼ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਸਟੇਟ ਬੈਂਕ ਆਫ ਇੰਡੀਆ ਅਤੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ (ਆਰਸੇਟੀ), ਬਰਨਾਲਾ ਵੱਲੋਂ ਜਿੱਥੇ ਪਿਛਲੇ ਬੀਪੀਐਲ ਪਰਿਵਾਰਾਂ ਨਾਲ ਸਬੰਧਤ ਲੜਕੇ-ਲੜਕੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ, ਉੱਥੇ ਕਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਇਸ ਦੌਰਾਨ ਆਰਸੇਟੀ ਅਧਿਕਾਰੀਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੂੰ 500 ਮਾਸਕ ਭੇਟ ਕੀਤੇ ਗਏ। ਸ੍ਰੀ ਜਿੰਦਲ ਨੇ ਦੱਸਿਆ ਕਿ ਇਸ ਮਹਾਮਾਰੀ ਦੀ ਰੋਕਥਾਮ ਲਈ ਆਰਸੇਟੀ ਬਰਨਾਲਾ ਵੱਲੋਂ ਆਰਸੇਟੀ ਸਿਖਿਆਰਥੀਆਂ ਤੋਂ ਇਹ ਮਾਸਕ ਤਿਆਰ ਕਰਵਾਏ ਗਏ ਹਨ। ਇਸ ਮੌਕੇ ਆਰਸੇਟੀ ਅਧਿਕਾਰੀਆਂ ਤੋਂ ਇਲਾਵਾ ਸਤੀਸ਼ ਕੁਮਾਰ ਸਿੰਗਲਾ (ਡਿਪਟੀ ਐਲ.ਡੀ.ਐਮ, ਬਰਨਾਲਾ), ਅਮਨਦੀਪ ਸਿੰਘ (ਐਨ.ਆਰ.ਐਲ.ਐਮ, ਬਰਨਾਲਾ) ਮੌਜੂਦ ਸੀ।