ਬਜੁਰਗ ਦੀ ਲਾਸ ਬਰਾਮਦ

0
140

ਜੀਰਕਪੁਰ : ਢਕੋਲੀ ਪੁਲਿਸ ਨੂੰ ਖੇਤਰ ਦੀ ਐਮ ਐਸ ਇਨਕਲੇਵ ਕਾਲੋਨੀ ਨੇੜਿਓਂ ਇੱਕ ਕਰੀਬ 55 ਸਾਲਾ ਬਜੁਰਗ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਢਕੋਲੀ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਰਾਹਗੀਰ ਨੇ ਐਮ ਐਸ ਇਨਕਲੇਵ ਕਾਲੋਨੀ ਦੇ ਨੇੜੇ ਏਕਮ ਰਿਜਾਰਟ ਕੋਲ ਕਿਸੇ ਬਜੁਰਗ ਦੀ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਸੀ। ਉਨ•ਾਂ ਦਸਿਆ ਕਿ ਬਜੁਰਗ ਦੀ ਲਾਸ਼ ਕੋਲੋਂ ਕੋਈ ਅਜਿਹਾ ਦਸਤਾਵੇਜ ਮਿਲਿਆ ਨਹੀ ਮਿਲਿਆ ਜਿਸ ਨਾਲ ਉਸ ਦੀ ਪਛਾਣ ਹੋ ਸਕਦੀ। ਉਨ•ਾਂ ਦਸਿਆ ਕਿ ਲਾਸ਼ ਤੇ ਕਿਸੇ ਤਰਾਂ ਦਾ ਵੀ ਨਿਸ਼ਾਨ ਨਹੀ ਮਿਲਿਆ ਹੈ ਫਿਰ ਵੀ ਬਜੁਰਗ ਦੀ ਮੌਤ ਦੇ ਅਸਲ ਕਾਰਨਾ ਦਾ ਪਤਾ ਪੋਸਟਰਮਾਰਟਮ ਤੋਂ ਬਾਅਦ ਹੀ ਲੱਗੇਗਾ।