ਫਿਲਮਾਂ ਦੀ ਆੜ੍ਹਤਣ ਕਰੋੜਾਂ ਦੀ ਲੁੱਪਰੀ ਲਾਉਣ ਦੇ ਦੋਸ਼ ਚ ਚੁੱਕੀ

0
120

ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ. ਡਬਲਿਊ.) ਨੇ ਫ਼ਿਲਮਕਾਰ ਵਾਸੂ ਭਗਨਾਨੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਬਾਲੀਵੁੱਡ ਨਿਰਮਾਤਾ ਪ੍ਰੇਰਨਾ ਅਰੋੜਾ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ | ਅਧਿਕਾਰੀ ਮੁਤਾਬਿਕ ਅਰੋੜਾ ਨੇ ਇਕ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਭਗਨਾਨੀ ਦੀ ਕੰਪਨੀ ਪੂਜਾ ਇੰਟਰਟੇਨਮੈਂਟ ਤੋਂ ਪੈਸੇ ਲਏ ਸਨ | ਅਰੋੜਾ ਨੇ ਇਕ ਹੀ ਫ਼ਿਲਮ ਦੇ ਵਿਸ਼ੇਸ਼ ਅਧਿਕਾਰ ਲਈ ਕਈ ਹੋਰ ਨਿਵੇਸ਼ਕਾਂ ਤੋਂ ਵੀ ਪੈਸੇ ਲੈ ਲਏ | ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਕਰਦੇ ਹੋਏ ਅਰੋੜਾ ਨੇ ਕਿਸੇ ਨਿਵੇਸ਼ਕ ਨੂੰ ਦੂਸਰੇ ਨਿਵੇਸ਼ਕ ਤੋਂ ਵਿਸ਼ੇਸ਼ ਅਧਿਕਾਰ ਲਈ ਹਾਸਲ ਕੀਤੇ ਗਏ ਪੈਸੇ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਅਨੁਬੰਧ ਦੀ ਉਲੰਘਣਾ ਕੀਤੀ | ਅਰੋੜਾ ਨੂੰ ਬੀਤੇ ਦਿਨੀਂ ਗਿ੍ਫ਼ਤਾਰ ਕੀਤਾ ਗਿਆ ਅਤੇ ਸੋਮਵਾਰ ਤੱਕ ਲਈ ਉਸ ਨੂੰ ਈ.ਓ. ਡਬਲਿਊ. ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ | ਭਗਨਾਨੀ ਨੇ ਪਹਿਲੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅਰੋੜਾ ਦੀ ਕੰਪਨੀ ਕ੍ਰੀਅਰਜ਼ ਇੰਟਰਟੇਨਮੈਂਟ ਦੁਆਰਾ ‘ਫੰਨੇ ਖਾਂ’ ਅਤੇ ‘ਬੱਤੀ ਗੁੱਲ ਮੀਟਰ ਚਾਲੂ’ ਫ਼ਿਲਮਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਪ੍ਰੇਰਨਾ, ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਦੀ ਵੀ ਨਿਰਮਾਤਾ ਸੀ |