ਪੰਜਾਬ ਦਾ ਪਹਿਲਾ ਅਜਿਹਾ ਸਕੂਲ ਜਿੱਥੇ ਬਿਨਾਂ ਬਸਤੇ ਦੇ ਜਾਣਗੇ ਵਿਦਿਆਰਥੀ

0
84

ਪਟਿਆਲਾ —ਪਟਿਆਲਾ ਦਾ ਸਰਕਾਰੀ ਕੋ-ਐਡ ਮਲਟੀਪਰਪਜ਼ ਸਕੂਲ 1 ਅਪ੍ਰੈਲ 2019 ਤੋਂ ਵਿਦਿਆਰਥੀਆਂ ਨੂੰ ਬਸਤੇ ਦੇ ਬੋਝ ਤੋਂ ਆਜ਼ਾਦ ਕਰਨ ਜਾ ਰਿਹਾ ਹੈ। ਦਰਅਸਲ ਇਸ ਸਕੂਲ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਲਈ ਇਕ ਅਜਿਹਾ ਅਨੌਖਾ ਉਪਰਾਲਾ ਕੀਤਾ ਹੈ, ਜਿਸ ‘ਚ ਕਿਤਾਬਾਂ ਦੇ ਬਿਨਾਂ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕੀਤਾ ਜਾਵੇਗਾ। ਇਹ ਸਕੂਲ ਬੱਚਿਆਂ ਲਈ ਈ-ਬੈਗ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਸੂਬੇ ਦਾ ਇਹ ਪਹਿਲਾ ਅਜਿਹਾ ਸਕੂਲ ਹੋਵੇਗਾ, ਜਿੱਥੇ ਸਾਰੇ ਬੱਚੇ ਬਿਨਾਂ ਬੈਗ ਦੇ ਸਕੂਲ ਆ ਕੇ ਟੈਬਲੇਟ ਰਾਹੀਂ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਨਗੇ। ਸਕੂਲ ਪ੍ਰਿੰਸੀਪਲ ਤੋਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ 100 ਟੈਬਲੇਟਸ ਟ੍ਰਾਇਲ ਲਈ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ, ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ‘ਚ ਬਹੁਤ ਤੇਜੀ ਨਾਲ ਵਾਧਾ ਹੋਇਆ ਤੇ ਇਸ ਦਾ ਨਤੀਜਾ ਸ਼ਾਨਦਾਰ ਰਿਹਾ।