ਪੰਜਾਬ ਐਸੋਸੀਏਟਡ ਸਕੂਲ ਵੈਲਫੇਅਰ ਫਰੰਟ ਨੇ ਲੋਕ ਸਭਾ ਮੈਂਬਰ ਪਰਨੀਤ ਕੌਰ ਦਾ ਕੀਤਾ ਧੰਨਵਾਦ

0
84

ਪਟਿਆਲਾ : ਅਕਾਦਮਿਕ ਸਾਲ 2020-21 ਲਈ ਪੰਜਾਬ ਦੇ 2211 ਐਸੋਸੀਏਟਿਡ ਸਕੂਲਾਂ ਦੀ ਮਾਨਤਾ ਨਵਿਆਉਣ ਦੇ ਮਾਮਲੇ ‘ਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਨ੍ਹਾਂ ਸਕੂਲਾਂ ਦੀ ਵਕਾਲਤ ਕਰਨ ਲਈ ਪੰਜਾਬ ਐਸੋਸੀਏਟਿਡ ਸਕੂਲਜ ਵੈਲਫੇਅਰ ਫਰੰਟ ਨੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕੀਤਾ ਹੈ, ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਐਸੋਸੀਏਸ਼ਨ ‘ਚ ਵਾਧਾ ਸੰਭਵ ਹੋ ਸਕਿਆ ਹੈ।

ਪੰਜਾਬ ਐਸੋਸੀਏਸ਼ਨ ਸਕੂਲਜ ਵੈਲਫੇਅਰ ਫਰੰਟ ਵੱਲੋਂ ਇੱਥੇ ਨੈਸ਼ਨਲ ਪਬਲਿਕ ਸਕੂਲ ‘ਚ ਇੱਕ ਮੀਟਿੰਗ ਕਰਕੇ ਸ੍ਰੀਮਤੀ ਪਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਕੂਲਾਂ ਵੱਲੋਂ ਦਿੱਤੀ ਗਈ ਤਜਵੀਜ਼ ਨੂੰ ਹਮਦਰਦੀ ਨਾਲ ਵਿਚਾਦਿਆਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਇਨ੍ਹਾਂ ਸਕੂਲਾਂ ਦੀ ਐਸੋਸੀਏਸ਼ਨ ‘ਚ 31 ਮਾਰਚ 2021 ਤੱਕ ਨਵਾਂ ਵਾਧਾ ਕੀਤਾ ਗਿਆ ਹੈ।

ਐਸੋਸੀਏਸ਼ਨ ਸਕੂਲਾਂ ਦੇ ਵੱਲੋਂ ਗੁਰਿੰਦਰ ਸਿੰਘ ਗਰੇਵਾਲ, ਮੱਖਣ ਸਿੰਘ, ਤੇਜ ਕੁਮਾਰ, ਗੁਰਨਾਮ ਸਿੰਘ, ਓ.ਪੀ. ਗਰਗ, ਮਨਜੀਤ ਸਿੰਘ, ਕੇਸਰ ਸਿੰਘ, ਗੋਪਾਲ ਕ੍ਰਿਸ਼ਨ, ਅਮਨਦੀਪ ਸਿੰਘ ਅਤੇ ਹੋਰਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਦਾ ਵੀ ਧੰਨਵਾਦ ਕੀਤਾ ਹੇ। ਉਨ੍ਹਾਂ ਦਾ ਕਹਿਣਾਂ ਸੀ ਕਿ ਉਨ੍ਹਾਂ ਦੇ ਸਕੂਲਾਂ ਦੀ ਐਸੋਸੀਏਸ਼ਨ ‘ਚ ਵਾਧਾ ਸ੍ਰੀਮਤੀ ਪਰਨੀਤ ਕੌਰ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀਮਤੀ ਪਰਨੀਤ ਕੌਰ ਨੂੰ ਸਟੇਟ ਪ੍ਰਧਾਨ ਏਟਕ ਪੀਐਸਪੀਸੀਐਲ ਜਗਰੂਪ ਸਿੰਘ ਮਹਿਮਦਪੁਰ ਨਾਲ ਮਿਲੇ ਸਨ।