ਪ੍ਰਕਾਸ ਪੁਰਬ ਮੌਕੇ ‘ਤੇ ਮੋਦੀ ਕਰਨਗੇ ਸਤਿਸੰਗ ਸਰਵਣ

0
106
HRL

ਜਲੰਧਰ ਅਮ੍ਰਿਤਸਰ —ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ‘ਤੇ ਆਪਣੀ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚੋਂ ਪਵਿੱਤਰ ਗੁਰਬਾਣੀ ਦਾ ਰੂਹਾਨੀ ਆਨੰਦ ਮਾਣਦਿਆਂ ਬਿਤਾਉਣਗੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੀ ਸਫਦਰਜੰਗ ਰੋਡ ਵਾਲੀ ਰਿਹਾਇਸ਼ ‘ਤੇ ਕਰਵਾਏ ਜਾ ਰਹੇ ਕੀਰਤਨ ਦਰਬਾਰ ‘ਚ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਨੇ ਇਹ ਸ਼ਾਮ ਪਵਿੱਤਰ ਗੁਰਬਾਣੀ ਸੁਣਦਿਆਂ ਸਿੱਖ ਸੰਗਤ ‘ਚ ਬੈਠ ਕੇ ਬਿਤਾਉਣ ਦੀ ਇੱਛਾ ਪ੍ਰਗਟਾਈ ਹੈ।