ਪਤਲੇ ਹੋਣ ਦੇ ਅਸਾਨ ਤਰੀਕੇ

0
243

ਜਲੰਧਰ— ਅੱਜ ਦੇ ਸਮੇਂ ‘ਚ ਹਰ ਕੋਈ ਪਤਲਾ ਰਹਿਣਾ ਪਸੰਦ ਕਰਦਾ ਹੈ ਪਰ ਸਾਡੀ ਜ਼ਿੰਦਗੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੋ ਗਈ ਹੈ ਕਿ ਸਾਡੇ ਕੋਲ ਖੁਦ ਲਈ ਵੀ ਸਮਾਂ ਨਹੀਂ ਬਚਦਾ ਹੈ। ਵਿਹਲੇ ਸਮੇਂ ‘ਚ ਜਦੋਂ ਕਦੇ ਵੀ ਇਨਸਾਨ ਆਪਣੇ ਆਪ ਨੂੰ ਦੇਖਦਾ ਹੈ ਤਾਂ ਉਹ ਖੁਦ ਨੂੰ ਕਈ ਬੀਮਾਰੀਆਂ ‘ਚ ਘਿਰਿਆ ਹੋਇਆ ਪਾਉਂਦਾ ਹੈ। ਮੋਟਾਪਾ ਵੀ ਇਨ੍ਹਾਂ ਬੀਮਾਰੀਆਂ ‘ਚੋਂ ਹੀ ਇਕ ਹੈ। ਮੋਟਾਪੇ ਨੂੰ ਘੱਟ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ ਪਰ ਕਈ ਵਾਰ ਦਵਾਈਆਂ ਨਾਲ ਵੀ ਕੁਝ ਫਾਇਦਾ ਨਹੀਂ ਹੁੰਦਾ। ਮੋਟਾਪੇ ਨੂੰ ਘੱਟ ਕਰਨ ਲਈ ਤੁਸੀਂ ਕੁਝ ਘਰੇਲੂ ਤਰੀਕੇ ਵੀ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਨ ਮੋਟਾਪੇ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਤਰੀਕਿਆਂ ਬਾਰੇ।
ਬਰਾਊਨ ਰਾਈਸ ਦੀ ਕਰੋ ਵਰਤੋਂ
ਮੋਟਾਪਾ ਨੂੰ ਘੱਟ ਕਰਨ ਲਈ ਬਰਾਉਨ ਰਾਈਸ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਚੌਲ ਖਾਣ ਦੇ ਸ਼ੌਕੀਨ ਹੋ ਤਾਂ ਵ੍ਹਾਈਟ ਚੌਲਾਂ ਦੇ ਬਦਲੇ ਬਰਾਊਨ ਚੌਲਾਂ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ। ਇਸ ਤੋਂ ਇਲਾਵਾ ਅਪਣੇ ਡਾਈਟ ‘ਚ ਵੀ ਬ੍ਰਾਊਨ ਬ੍ਰੈੱਡ, ਸਾਬਤ ਅਨਾਜ ਅਤੇ ਓਟਸ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ।
ਨਿੰਬੂ ਪਾਣੀ ਕਰੇ ਪੇਟ ਦੀ ਚਰਬੀ ਘੱਟ
ਨਿੰਬੂ ਪਾਣੀ ਪੇਟ ਦੀ ਚਰਬੀ ਘੱਟ ਕਰਨ ਨੂੰ ਬੇਹੱਦ ਲਾਹੇਵੰਦ ਹੁੰਦਾ ਹੈ। ਆਪਣੇ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਦੇ ਨਾਲ ਕਰਨੀ ਚਾਹੀਦੀ ਹੈ। ਗੁਨਗੁਨੇ ਪਾਣੀ ‘ਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬੋਲਿਜ਼ਮ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਤੁਹਾਡਾ ਭਾਰ ਘੱਟ ਕਰਦਾ ਹੈ।
ਵੱਧ ਤੋਂ ਵੱਧ ਖਾਓ ਹਰੀਆਂ ਸਬਜ਼ੀਆਂ
ਸਵੇਰੇ ਸ਼ਾਮ ਇਕ ਕਟੋਰੀ ਫਲ ਅਤੇ ਸਬਜੀਆਂ ਖਾਣਾ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨਾਲ ਤੁਹਾਡਾ ਪੇਟ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਖੂਬ ਐਟੀ-ਆਕਸੀਡੈਂਟ, ਮਿੰਨਰਲਜ ਮਿਲੇਗਾ ਅਤੇ ਚਰਬੀ ਘੱਟ ਹੁੰਦੀ ਹੈ।
ਖਾਣਾ ਪਕਾਉਣ ਦਾ ਤਰੀਕਾ ਬਦਲੋ
ਭੋਜਨ ‘ਚ ਦਾਲਚੀਨੀ, ਅਦਰਕ ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦਾ ਇਸਤੇਮਾਲ ਜ਼ਰੂਰ ਕਰੋ। ਇਹ ਮਸਾਲੇ ਸਿਹਤ ਲਈ ਫਾਇਦੇਮੰਦ ਸਾਬਤ ਹੁੰਦੇ ਹਨ। ਇਸ ਨਾਲ ਤੁਹਾਡੀ ਇੰਸੁਲਿਨ ਸ਼ਕਤੀ ਵਧਦੀ ਹੈ ਅਤੇ ਨਾਲ ਹੀ ਖੂਨ ‘ਚ ਸ਼ਰਕਰਾ ਦੀ ਮਾਤਰਾ ਘੱਟ ਹੁੰਦੀ ਹੈ।
ਮਿੱਠੇ ਤੋਂ ਕਰੋ ਪ੍ਰਹੇਜ਼
ਜੇਕਰ ਤੁਸੀਂ ਪੇਟ ਦੀ ਚਰਬੀ ਘੱਟ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਮਿੱਠੇ ਤੋਂ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ ਹੈ। ਮਿੱਠੀਆਂ ਚੀਜ਼ਾਂ ਦਾ ਸੇਵਨ ਬਹੁਤ ਹੀ ਘੱਟ ਕਰਨਾ ਚਾਹੀਦਾ ਹੈ। ਮਿੱੱਠੀਆਂ ਚੀਜਾਂ ਜਿਵੇਂ, ਮਿਠਾਈ, ਮਿੱਠੀਆਂ ਪੀਣ ਵਾਲੀਆਂ ਚੀਜ਼ਾਂ ਅਤੇ ਤੇਲ ਵਾਲੀਆਂ ਚੀਜ਼ਾਂ, ਬਰਗਰ, ਕੁਲਚੇ, ਫਾਸਟ ਫੂਡ ਆਦਿ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਇਹ ਸਰੀਰ ‘ਚ ਚਰਬੀ ਜਮ੍ਹਾ ਕਰਦੀਆਂ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਕੁਝ ਹਿੱਸਿਆਂ ਜਿਵੇਂ ਪੇਟ ਅਤੇ ਪਾਸਿਆਂ ‘ਚ ਜਮ੍ਹਾ ਹੋ ਜਾਂਦੀ ਹੈ।
ਵੱਧ ਤੋਂ ਵੱਧ ਕਰੋ ਪਾਣੀ ਦੀ ਵਰਤੋਂ
ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ। ਰੋਜ਼ਾਨਾ ਪਾਣੀ ਪੀਣ ਨਾਲ ਤੁਹਾਡਾ ਮੈਟਾਬੋਲਿਜ਼ਮ ਵਧ ਜਾਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਕੱਚਾ ਲਸਣ ਖਾਓ
ਸਵੇਰ ਦੇ ਸਮੇਂ ਦੋ ਕੱਚੇ ਲਸਣ ਦੀਆਂ ਤੁਰੀਆਂ ਖਾਣੀਆਂ ਅਤੇ ਉੱਪਰ ਤੋਂ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਵੇਗਾ। ਇਸ ਨਾਲ ਵਜਨ ਦੁੱਗਣਾ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਤੁਹਾਡੇ ਸਰੀਰ ‘ਚ ਖੂਨ ਦਾ ਪ੍ਰਵਾਹ ਵੀ ਸੰਚਾਰੂ ਢੰਗ ਨਾਲ ਕੰਮ ਕਰਨ ਲੱਗਦਾ ਹੈ।
ਮਾਸ ਤੋਂ ਰਹੋ ਦੂਰ
ਮਾਸਾਹਾਰੀ ਭੋਜਨ ਤੋਂ ਦੂਰ ਰਹੋ ਕਿਉਂਕਿ ਇਸ ‘ਚ ਵਸਾ ਕਾਫੀ ਮਾਤਰਾ ‘ਚ ਹੁੰਦੀ ਹੈ। ਜਿਸ ਨਾਲ ਵਸਾ ਸਰੀਰ ‘ਚ ਜਮ੍ਹਾ ਹੋਣ ਨਾਲ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਨਾਨਵੈੱਜ ਨੂੰ ਛੱਡ ਕੇ ਵੈੱਜ ਖਾਣਾ ਖਾਓ।