ਨਜ਼ੀਰ ਵਾਨੀ ਜੋ ਕਦੇ ਸੀ ਅੱਤਵਾਦੀ

0
154

ਪਿੰਡ ਵਿੱਚ ਛਾਇਆ ਸੰਨਾਟਾ ਛੋੜ੍ਹੀ ਹੀ ਦੇਰ ਵਿੱਚ ਗੋਲੀਆਂ ਦੇ ਸ਼ੋਰ ਵਿੱਚ ਸਮਾ ਗਿਆ। ਦਰਅਸਲ, ਭਾਰਤੀ ਫੌਜ ਨੂੰ ਇਤਲਾਹ ਮਿਲੀ ਸੀ ਕਿ ਇਸ ਪਿੰਡ ਵਿੱਚ ਛੇ ਅੱਤਵਾਦੀ ਲੁਕੇ ਹੋਏ ਹਨ।

ਫੌਜ ਦੇ ਇੱਕ ਕਸ਼ਮੀਰੀ ਜਵਾਨ ਨਜ਼ੀਰ ਵਾਨੀ ਉਸ ਰਾਤ ਹੋ ਰਹੇ ਇਸ ਅਪਰੇਸ਼ਨ ਦਾ ਹਿੱਸਾ ਬਣਨ ਕਾਰਨ ਬਹੁਤ ਉਤਸ਼ਾਹਿਤ ਸਨ।

ਉਹ ਇਸ ਰਾਹੀਂ ਆਪਣੇ ਦੋਸਤ ਮੁਖ਼ਤਾਰ ਗੋਲਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਸਨ। ਜਿਨ੍ਹਾਂ ਦੀ ਮੌਤ ਕੱਟੜਪੰਥੀਆਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਹੋਈ ਸੀ।

ਇਸੇ ਹਫ਼ਤੇ, ਭਾਰਤ ਸਰਕਾਰ ਨੇ ਲਾਂਸ ਨਾਇਕ ਨਜ਼ੀਰ ਅਹਿਮਦ ਵਾਨੀ ਨੂੰ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਮੌਤ ਮਗਰੋਂ ਅਸ਼ੋਕ ਚੱਕਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ

ਵਾਨੀ ਕਸ਼ਮੀਰ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ।

38 ਸਾਲਾ ਵਾਨੀ ਦੀ ਪਿਛਲੇ ਸਾਲ ਨਵੰਬਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ ਸੀ। ਦੱਖਣੀ ਕਸ਼ਮੀਰ ਵਿੱਚ ਹੋਏ ਇਸ ਮੁਕਾਬਲੇ ਵਿੱਚ ਛੇ ਕੱਟੜਪੰਥੀਆਂ ਦੀ ਵੀ ਮੌਤ ਹੋਈ ਸੀ।

ਫੌਜ ਨੇ ਆਪਣੇ ਬਿਆਨ ਵਿੱਚ ਉਨ੍ਹਾਂ ਨੂੰ ‘ਬਹਾਦਰ ਸਿਪਾਹੀ’ ਦੱਸਿਆ ਹੈ, ਜੋ ਸਾਲ 2004 ਵਿੱਚ ਫੌਜ ਵਿੱਚ ਭਰਤੀ ਤੋਂ ਪਹਿਲਾਂ ਆਪ ਵੀ ਇੱਕ ਅੱਤਵਾਦੀ ਸਨ।

ਨਜ਼ੀਰ ਵਾਨੀ ਦੇ ਛੋਟੇ ਭਰਾ ਮੁਸ਼ਤਾਕ ਵਾਨੀ ਨੇ ਬੀਬੀਸੀ ਨੂੰ ਦੱਸਿਆ, “ਵਾਨੀ ਕਦੇ ਵੀ ਕੱਟੜਪੰਥੀ ਨਹੀਂ ਰਹੇ, ਹਾਂ ਉਹ ਇਖ਼ਵਾਨ-ਉਲ-ਮੁਸਲਮੀਨ (ਮੁਸਲਿਮ ਭਰਾ) ਵਿੱਚ ਸ਼ਾਮਲ ਹੋਏ ਸਨ, ਇਹ ਆਤਮ ਸਮਰਪਣ ਕਰ ਚੁੱਕੇ ਕਸ਼ਮੀਰੀਆਂ ਦਾ ਸਮੂਹ ਹੈ।”

ਸੀਨੀਅਰ ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਵਾਨੀ ਪਿਛਲੇ ਇੱਕ ਸਾਲ ਵਿੱਚ ਭਾਰਤ ਸ਼ਾਸ਼ਿਤ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿੱਚ ਕੱਟੜਪੰਥੀਆਂ ਨਾਲ ਦੋ ਹੋਏ ਦਰਜਨ ਤੋਂ ਵਧੇਰੇ ਮੁਕਾਬਲਿਆਂ ਦਾ ਹਿੱਸਾ ਰਹੇ।

ਨਜ਼ੀਰ ਅਹਿਮਦ ਵਾਨੀ
ਫੋਟੋ ਕੈਪਸ਼ਨ ਕਸ਼ਮੀਰ ਵਿੱਚ ਨਜ਼ੀਰ ਅਹਿਮਦ ਵਾਨੀ ਦੀ ਕਬਰ।

ਆਪਣੀ ਬਹਾਦਰੀ ਲਈ ਉਨ੍ਹਾਂ ਨੂੰ 2007 ਅਤੇ 2018 ਵਿੱਚ ‘ਸੈਨਾ ਮੈਡਲ ਫਾਰ ਗਲੈਂਟਰੀ’ ਵੀ ਦਿੱਤਾ ਗਿਆ ਸੀ।

ਨਜ਼ੀਰ ਅਹਿਮਦ ਵਾਨੀ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਦੋ ਪੁੱਤਰ ਅਤਹਰ ਅਤੇ ਸ਼ਾਹਿਦ ਹਨ। ਜਿਨ੍ਹਾਂ ਵਿੱਚੋਂ ਅਤਹਰ ਦੀ ਉਮਰ 20 ਸਾਲ ਅਤੇ ਸ਼ਾਹਿਦ ਦੀ ਉਮਰ 18 ਸਾਲ ਹੈ।