……..ਨੀ ਇਹ ਉਹ ਕੁੱਤੇ ਜੋ ਨਾ ਕਰਨ ਰਾਖੀ, ਸੰਨ੍ਹ ਮਾਰਦੇ ਵਫਾ ਦੇ ਨਾਮ ਉਤੇ

0
131

ਸੰਗਰੂਰ, 12 ਫਰਵਰੀ -ਜ਼ਿਲ੍ਹੇ ਦੇ ਇਕ ਪਿੰਡ ਦੇ 67 ਸਾਲਾ ਬਜ਼ੁਰਗ ਵਲੋਂ ਇਕ 23 ਸਾਲਾ ਮੁਟਿਆਰ ਨਾਲ ਵਿਆਹ ਕਰਵਾਉਣ ਦੀ ਖ਼ਬਰ ਦੇ ਚਰਚੇ ਤੋਂ ਬਾਅਦ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਮੁਤਾਬਿਕ ਇਕ ਪਿੰਡ ਦਾ 22 ਸਾਲਾ ਨੌਜਵਾਨ ਆਪਣੇ ਹੀ ਪਿੰਡ ਦੀਆਂ ਦੋ ਲੜਕੀਆਂ ਨਾਲ ਪਿਆਰ ਕਰਦਿਆਂ ਦੋਵਾਂ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰ ਰਿਹਾ ਸੀ, ਜਦੋਂ ਉਸ ਨੇ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਦੂਜੀ ਸਾਢੇ ਸਤਾਰਾਂ ਸਾਲ ਦੀ ਨਾਬਾਲਗ ਲੜਕੀ ਨੇ ਉਸ ਨੌਜਵਾਨ ਿਖ਼ਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ ਜਿਸ ਦੀ ਅਦਾਲਤੀ ਸੁਣਵਾਈ ਮੁਕੰਮਲ ਹੋਣ ‘ਤੇ ਨੌਜਵਾਨ ਨੂੰ 12 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ | ਦੱਸਿਆ ਜਾਂਦਾ ਹੈ ਕਿ ਜਿਸ ਲੜਕੀ ਨਾਲ ਇਸ ਨੌਜਵਾਨ ਨੇ ਵਿਆਹ ਕਰਵਾਇਆ ਸੀ ਹੁਣ 4 ਜਨਵਰੀ 2019 ਨੂੰ ਉਸ ਨੇ ਵੀ ਨੌਜਵਾਨ ਿਖ਼ਲਾਫ਼ ਤਲਾਕ ਦਾ ਕੇਸ ਕਰਵਾ ਦਿੱਤਾ |
ਕੀ ਹੈ ਮਾਮਲਾ
ਮੁੱਦਈ ਪੱਖ ਦੇ ਵਕੀਲ ਸੁਮੀਰ ਫੱਤਾ ਨੇ ਦੱਸਿਆ ਕਿ ਪੁਲਿਸ ਸਦਰ ਥਾਣਾ ਧੂਰੀ ਵਿਖੇ 21 ਅਪ੍ਰੈਲ 2018 ਨੰੂ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਅਧੀਨ ਦਰਜ ਮਾਮਲੇ ਮੁਤਾਬਿਕ 12ਵੀਂ ਜਮਾਤ ‘ਚ ਪੜ੍ਹਦੀ ਸਾਢੇ ਸਤਾਰਾਂ ਸਾਲਾ ਨਾਬਾਲਗ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਹੀ ਪਿੰਡ ਦੇ ਲੜਕੇ ਕੁਲਜੀਤ ਸਿੰਘ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਜਾਲ ‘ਚ ਫਸਾਇਆ ਤੇ ਰਜ਼ਾਮੰਦੀ ਤੋਂ ਬਗ਼ੈਰ ਸਰੀਰਕ ਸਬੰਧ ਬਣਾਏ | ਸ਼ਿਕਾਇਤ ‘ਚ ਕਿਹਾ ਗਿਆ ਕਿ ਵਿਆਹ ਕਰਵਾਉਣ ਬਾਰੇ ਲਾਰੇ ਲੱਪੇ ਲਾ ਰਹੇ ਇਸ ਨੌਜਵਾਨ ਨੇ 16 ਅਪ੍ਰੈਲ 2018 ਨੂੰ ਪਿੰਡ ਦੀ ਇਕ ਹੋਰ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ | ਕੀਤੀ ਸ਼ਿਕਾਇਤ ‘ਤੇ ਦਰਜ ਮਾਮਲੇ ਦੀ ਅਦਾਲਤੀ ਸੁਣਵਾਈ ਮੁਕੰਮਲ ਹੋਣ ‘ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਨੇ ਹੁਣ ਕੁਲਜੀਤ ਸਿੰਘ ਨੂੰ ਦੋਸ਼ੀ ਮੰਨਦਿਆਂ 12 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ | ਜੁਰਮਾਨਾ ਭਰੇ ਜਾਣ ਦੀ ਸੂਰਤ ‘ਚ ਜੁਰਮਾਨਾ ਰਾਸ਼ੀ ‘ਚੋਂ 40 ਹਜ਼ਾਰ ਰੁਪਏ ਪੀੜਤ ਲੜਕੀ ਨੂੰ ਮਿਲਣਗੇ | ਮੁੱਦਈ ਪੱਖ ਦੇ ਵਕੀਲ ਸਮੀਰ ਫੱਤਾ ਨੇ ਅੱਗੇ ਦੱਸਿਆ ਕਿ ਜਿਸ ਲੜਕੀ ਨਾਲ ਕੁਲਜੀਤ ਸਿੰਘ ਨੇ 16 ਅਪ੍ਰੈਲ 2018 ਨੂੰ ਵਿਆਹ ਕਰਵਾਇਆ ਸੀ ਹੁਣ ਉਸ ਨੇ ਵੀ 4 ਜਨਵਰੀ ਨੂੰ ਅਦਾਲਤ ‘ਚ ਤਲਾਕ ਦਾ ਕੇਸ ਕਰ ਦਿੱਤਾ ਹੈ | ਦਿਲਚਸਪ ਗੱਲ ਇਹ ਹੈ ਕਿ ਦੂਜੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਵਾਲੇ ਕੁਲਜੀਤ ਸਿੰਘ ਨੂੰ ਪੁਲਿਸ ਨੇ ਵਿਆਹ ਤੋਂ ਇਕ ਹਫ਼ਤਾ ਬਾਅਦ ਹੀ ਗਿ੍ਫ਼ਤਾਰ ਕਰ ਲਿਆ ਸੀ |