ਨਵੇਂ ਟੈਸਟ ਨਾਲ ਟੀ. ਬੀ. ਦੀ ਹੋਵੇਗੀ ਸਹੀ ਜਾਂਚ

0
151

ਲੰਡਨ— ਮੌਜੂਦਾ ਸਮੇਂ ‘ਚ ਇਸਤੇਮਾਲ ਹੋ ਰਹੇ ‘ਰੈਪਿਡ ਬਲੱਡ ਟੈਸਟ’ ਨਾਲ ਤਪਦਿਕ ਯਾਨੀ ਟੀ.ਬੀ. ਦੀ ਸਹੀ ਜਾਂਚ ਸੰਭਵ ਨਹੀਂ ਹੈ ਪਰ ਹੁਣ ਇਕ ਨਵੇਂ ਤਰ੍ਹਾਂ ਦਾ ਬਲੱਡ ਟੈਸਟ ਕੀਤਾ ਜਾ ਰਿਹਾ ਹੈ, ਜਿਸ ਨਾਲ ਟੀ.ਬੀ. ਦਾ ਸਹੀ ਪ੍ਰੀਖਣ ਸੰਭਵ ਹੋ ਸਕਦਾ ਹੈ। ‘ਦਿ ਲਾਂਸੇਟ’ ਜਨਰਲ ‘ਚ ਪ੍ਰਕਾਸ਼ਿਤ ਇਕ ਅਧਿਐਨ ‘ਚ ਇਹ ਦਾਅਵਾ ਕੀਤਾ ਗਿਆ ਹੈ।

ਬ੍ਰਿਟੇਨ ਦੀ ਕੌਮੀ ਸਿਹਤ ਸੇਵਾ (ਐੱਨ. ਐੱਚ. ਐੱਸ.) ਵੱਲੋਂ ਵਰਤੇ ਜਾਣ ਵਾਲੇ ਟੀ. ਬੀ. ਜਾਂਚ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਅਧਿਐਨ ‘ਚ ‘ਇੰਪੀਰੀਅਲ ਕਾਲਜ’ ਦੇ ਖੋਜਕਾਰਾਂ ਦੀ ਅਗਵਾਈ ਵਾਲੀ ਟੀਮ ਨੇ ਦੇਖਿਆ ਕਿ ਮੌਜੂਦਾ ਪ੍ਰੀਖਣ ਸ਼ੱਕੀ ਮਾਮਲਿਆਂ ‘ਚ ਟੀ. ਬੀ. ਦਾ ਪਤਾ ਲਾਉਣ ‘ਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ ਅਤੇ ਇਨ੍ਹਾਂ ਦਾ ਕਲੀਨਿਕਲ ਇਸਤੇਮਾਲ ਵੀ ਸੀਮਤ ਹੈ।’ਲਾਂਸੇਟ ਇਨਫੈਕਸ਼ਨਸ ਡਿਜ਼ੀਜ਼’ ਜਨਰਲ ‘ਚ ਪ੍ਰਕਾਸ਼ਿਤ ਖੋਜ ‘ਚ ਦੂਜੀ ਪੀੜ੍ਹੀ ਦੇ ਨਵੇਂ ਰੈਪਿਡ ਬਲੱਡ ਟੈਸਟ ‘ਤੇ ਗੌਰ ਕੀਤਾ ਅਤੇ ਦੇਖਿਆ ਕਿ ਇਹ ਮੌਜੂਦਾ ਜਾਂਚ ਦੀ ਤੁਲਨਾ ‘ਚ ਕਾਫੀ ਵੱਧ ਸਹੀ ਹੈ। ਟੀਮ ਮੁਤਾਬਕ ਨਵੇਂ ਬਲੱਡ ਟੈਸਟ ਦੀ ਮਦਦ ਨਾਲ ਡਾਕਟਰਾਂ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਮਰੀਜ਼ ਨੂੰ ਟੀ. ਬੀ. ਹੈ ਜਾਂ ਨਹੀਂ। ਨਾਲ ਹੀ ਉਨ੍ਹਾਂ ਰੋਗੀਆਂ ਦੀ ਪਛਾਣ ਕਰਨ ‘ਚ ਵੀ ਮਦਦ ਮਿਲੇਗੀ, ਜਿਨ੍ਹਾਂ ਨੂੰ ਅੱਗੇ ਜਾਂਚ ਅਤੇ ਇਲਾਜ ਦੀ ਲੋੜ ਹੈ ਅਤੇ ਜਿਸ ਨਾਲ ਦੂਜਿਆਂ ਨੂੰ ਇਨਫੈਕਸ਼ਨ ਦਾ ਕੋਈ ਖਤਰਾ ਨਹੀਂ ਹੈ।