ਨਬਾਲਿਗ ਲੜਕੀ ਨੂੰ ਵਗਲਾਉਣ ਦੇ ਦੋਸ਼ ਹੇਠ ਮਾਮਲਾ ਦਰਜ

0
151

ਜੀਰਕਪੁਰ : ਜੀਰਕਪੁਰ ਪੁਲਿਸ ਨੇ ਇੱਕ ਨਬਾਲਿਗ ਲੜਕੀ ਨੂੰ ਘਰ ਤੋਂ ਵਿਆਹ ਦਾ ਝਾਸਾ ਦੇ ਕੇ ਵਰਗਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਜੀਰਕਪੁਰ ਵਿੱਚ ਰਹਿੰਦੇ ਪ੍ਰਵਾਸੀ ਪਿਤਾ ਨੇ ਦਸਿਆ ਕਿ ਉਸ ਦੀ ਸਾਢੇ ਸੋਲਾਂ ਸਾਲਾ ਲੜਕੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਅੁਸ ਨੇ ਦਸਿਆ ਕਿ ਉਸ ਦੀ ਲੜਕੀ ਅਪਣੀ ਮਾਤਾ ਨਾਲ 18 ਸਤੰਬਰ ਨੂੰ ਗਾਜੀਪੁਰ ਦੇ ਐਰੋਹੋਮਜ਼ ਵਿਖੇ ਕੰਮ ਤੇ ਗਈਆ ਸਨ ਪਰ ਕੁਝ ਦੇਰ ਬਾਅਦ ਉਨ•ਾਂ ਨੂੰ ਫੋਨ ਆਇਆਂ ਕਿ ਉਨ•ਾਂ ਦੀ ਲੜਕੀ ਅੱਜ ਕੰਮ ਤੇ ਨਹੀ ਗਈ ਹੈ। ਉਸ ਨੇ ਦਸਿਆ ਕਿ ਉਸ ਸਮੇ ਤੋਂ ਹੀ ਉਸ ਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ। ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਉਨ•ਾਂ ਦੇ ਘਰ ਦੇ ਨੇੜੇ ਹੀ ਰਹਿਣ ਵਾਲਾ ਓਮ ਸ਼ੰਕਰ ਨਾਮਕ ਨੌਜਵਾਨ ਉਸ ਦੀ ਲੜਕੀ ਨੂੰ ਵਿਆਹ ਦਾ ਝਾਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ਤੇ ਓਮ ਸ਼ੰਕਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।