ਨਨਕਾਣਾ ਸਾਹਿਬ ਚ ਸਿੱਖ ਕੁੜੀ ਦੀ ਪੱਤ ਲੁੱਟੀ, ਮੁਲਜ਼ਮ ਫੜੇ

0
154

ਚੰਡੀਗੜ੍ਹ: ਪਾਕਿਸਤਾਨ ਵਿੱਚ ਸਿੱਖ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਵਿੱਚ ਐਂਬੂਲੈਂਸ ਅੰਦਰ 15 ਸਾਲਾਂ ਦੀ ਸਿੱਖ ਤਬਕੇ ਦੀ ਲੜਕੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ। ਇਸ ਸਬੰਧੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਲੜਕੀ ਮਾਨਸਿਕ ਤੌਰ ’ਤੇ ਬਿਮਾਰ ਹੈ। ਸ਼ਨੀਵਾਰ ਨੂੰ ਉਹ ਨਨਕਾਣਾ ਸਾਹਿਬ ਗੁਰਦੁਆਰੇ ਤੋਂ ਲਾਪਤਾ ਹੋ ਗਈ ਸੀ। ਇਸ ਪਿੱਛੋਂ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਲੜਕੀ ਦੇ ਪਿਤਾ ਨੇ ਹੀ ਦੱਸਿਆ ਕਿ ਨਨਕਾਣਾ ਬਾਈਪਾਸ ’ਤੇ ਉਨ੍ਹਾਂ ਪੰਜਾਬ ਐਮਰਜੈਂਸੀ ਦੀ ਐਂਬੂਲੈਂਸ ਵੇਖੀ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਐਂਬੂਲੈਂਸ ਅੰਦਰ ਲੜਕੀ ਦੇ ਚੀਕਣ ਦੀ ਆਵਾਜ਼ ਸੁਣੀ ਸੀ। ਮੁਲਜ਼ਮਾਂ ਨੇ ਲੜਕੀ ਨੂੰ ਦੋ ਕਿਲੋਮੀਟਰ ਦੂਰ ਗੱਡੀ ਤੋਂ ਬਾਹਰ ਸੁੱਟ ਦਿੱਤਾ ਸੀ। ਨਨਕਾਣਾ ਸ਼ਹਿਰ ਦੇ ਪੁਲਿਸ ਅਧਿਕਾਰੀ ਨਦੀਮ ਅਹਿਮਦ ਨੇ ਦੱਸਿਆ ਕਿ ਇਸ ਸਬੰਧੀ ਅਹਿਸਾਨ ਅਲੀ ਤੇ ਸਮੀਨ ਹੈਦਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮ ਸਰਕਾਰੀ ਮੁਲਾਜ਼ਮ ਹਨ।