ਨਜਾਇਜ ਸ਼ਰਾਬ ਸਮੇਤ ਇੱਕ ਕਾਬੂ

0
147

ਜੀਰਕਪੁਰ : ਢਕੋਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਚਾਰ ਪੇਟੀਆਂ ਤੋਂ ਵੀ ਵੱਧ ਦੇਸ਼ੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਢਕੋਲੀ ਥਾਣਾ ਮੁਖੀ ਜਸਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਿੱਕੀ ਪੁੱਤਰ ਸਵਰਗੀ ਰੰਗੀ ਰਾਮ ਵਾਸੀ ਰਾਜੀਵ ਕਾਲੋਨੀ ਪੰਚਕੁਲਾ ਜੀਰਕਪੁਰ ਦੇ ਪੀਰਮੁਛੱਲਾ ਖੇਤਰ ਵਿੱਚ ਸ਼ਰਾਬ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਜਿਸ ਤੇ ਪੁਲਿਸ ਨੇ ਪਿੰਡ ਕਿਸ਼ਨਪਰਾ ਟੀ ਪੁਆਇਟ ਤੇ ਨਾਕੇ ਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ।ਪੁਲਿਸ ਨੇ ਉਸ ਤੋਂ ਸਿਰਫ ਚੰਡੀਗੜ• ਵਿੱਚ ਵਿਕਯੋਗ ਦੇਸ਼ੀ ਸ਼ਰਾਬ ਦੇ 72 ਪਊਏ ਮਾਰਕਾ ਦਿਲਬਰ­ ਸੰਤਰਾ ਦੇਸੀ­ ਇਸੇ ਮਾਰਕੇ ਦੇ ਚਾਲੀ ਅਧੀਏ­ਹਿੰਮਤ ਸੰਤਰਾ ਮਾਰਕਾ ਦੇ ਚੌਵੀ ਅਧੀਏ ਬਰਾਮਦ ਹੋਏ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।