ਨਗਰ ਕੌਂਸਲ ਵਲੋਂ ਏਅਰ ਪੋਰਟ ਦੀ ਦੀਵਾਰ ਨਾਲ ਬਣੀਆ ਨਜਾਇਜ ਉਸਾਰੀਆਂ ਦੀ ਨਿਸ਼ਾਦੇਹੀ ਆਰੰਭ

ਮਨਾਹੀ ਖੇਤਰ ਵਿੱਚ 500 ਤੋਂ ਵੱਧ ਨਜਾਇਜ ਉਸਾਰੀਆਂ ਬਣੀਆਂ ਹੋਣ ਦਾ ਖਦਸ਼ਾ

ਜੀਰਕਪੁਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਤੇ ਅੰਤਰਰਾਸਟਰੀ ਹਵਾਈ ਦੀ ਸੁਰਖਿਆ ਲਈ ਖਤਰਾ ਬਣ ਰਹੀਆਂ ਹਵਾਈ ਅੱਡੇ ਨੇੜੇ ਬਣੀਆਂ ਨਜਾਇਜ ਉਸਾਰੀਆਂ ਨੂੰ ਢਾਹੁਣ ਲਈ ਨਿਸ਼ਾਨਦੇਹੀ ਦਾ ਕੰਮ ਤੇਜੀ ਨਾਲ ਆਰੰਭ ਕਰ ਦਿੱਤਾ ਹੈ। ਵਿਭਾਗ ਦੀਆ ਤਿੰਨ ਟੀਮਾ ਸਵੇਰੇ ਤੋਂ ਹੀ ਉਸਾਰੀਆ ਦੀ ਪਛਾਣ ਕਰਕੇ ਨਕਸ਼ਾ ਤਿਆਰ ਕਰ ਰਹੇ ਹਨ। ਜਿਸ ਹਿਸਾਬ ਨਾਲ ਮਨਾਹੀ ਖੇਤਰ ਵਿੱਚ ਉਸਾਰੀਆ ਬਣੀਆ ਹਨ ਉਸ ਹਿਸਾਬ ਨਾਲ ਹਵਾਈ ਇਨ•ਾਂ ਉਸਾਰੀਆਂ ਦੀ ਗਿਣਤੀ 500 ਇਮਾਰਤਾਂ ਤੋਂ ਵੀ ਵੱਧ ਹੋ ਸਕਦੀ। ਇੱਥੇ ਦੱਸਣਾ ਬਣਦਾ ਹੈ ਕਿ ਹਵਾਈ ਅੱਡੇ ਦੀ ਦੀਵਾਰ ਤੋਂ 100 ਮੀਟਰ ਦੇ ਘੇਰੇ ਅੰਦਰ ਕਿਸੇ ਤਰਾਂ ਦੀ ਉਸਾਰੀ ਦੇ ਬਾਵਜੂਦ ਬੀਤੇ ਸਮੇ ਦੌਰਾਨ ਨਿਯਮਾ ਨੂੰ ਛਿੱਕੇ ਟੰਗ ਕੇ ਉਸਾਰੀਆਂ ਹੁੰਦੀਆਂ ਰਹੀਆਂ ਸਨ ਅਤੇ ਨਗਰ ਕੌਂਸਲ ਦੇ ਅਧਿਕਾਰੀ ਚਾਹ ਕੇ ਵੀ ਸਿਆਸੀ ਦਬਾਓ ਹੇਠ ਅਜਿਹੀਆਂ ਉਸਾਰੀਕਰਤਾ ਲੋਕਾਂ ਖਿਲਾਫ ਕਾਰਵਾਈ ਨਹੀ ਕਰ ਸਕੇ ਸਨ। ਜਿਸ ਤੇ ਹਾਈਕੋਰਟ ਵਲੋਂ ਸਖਤ ਨੋਟਿਸ ਲੈਂਦੇ ਹੋਏ ਇਨ•ਾਂ ਉਸਾਰੀਆਂ ਨੂੰ 16 ਅਕਤੂਬਰ 2018 ਤੱਕ ਢਾਹ ਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦੇ ਹੁਕਮਾ ਤੋਂ ਬਾਅਦ ਮੁਸਤੈਦ ਹੋਏ ਨਗਰ ਕੌਂਸਲ ਅਧਿਕਾਰੀਆਂ ਦੀ ਕਾਰਵਾਈ ਨੂੰ ਵੇਖਦੇ ਹੋਏ ਅਜਿਹੀਆ ਨਜਾਇਜ ਉਸਾਰੀ ਕਰਨ ਵਾਲੇ ਲੋਕਾਂ ਦੇ ਸਾਹ ਸੂਤੇ ਗਏ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਤੇ ਹਾਵੀ ਰਹਿਣ ਵਾਲੇ ਇੱਕ ਕੌਂਸਲਰ ਨੂੰ ਵੀ ਇਸ ਕਾਚਰਵਾਈ ਤੋਂ ਠੰਡ ਦੇ ਮੌਸਮ ਵਿੱਚ ਪਸੀਨੇ ਆ ਰਹੇ ਦੱਸੇ ਜਾ ਰਹੇ ਹਨ।ਹਾਸਲ ਜਾਣਕਾਰੀ ਅਨੁਸਾਰ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ­ ਮਨਵੀਰ ਸਿੰਘ ਗਿੱਲ­ ਏ ਟੀ ਪੀ ਰਾਜੇਸ਼ ਜਿੰਦਲ­ ਐਸ ਡੀ ਓ ਸੁਖਵਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਦੀ ਅਗਵਾਈ ਵਿੱਚ ਖੇਤਰ ਦੇ ਦਰਜਣਾ ਆਰਕੀਟੈਕਟਾਂ ਦੀਆਂ ਵੱਖ ਵੱਖ ਟੀਮਾਂ ਵਲੋਂ 100 ਮੀਟਰ ਦੇ ਘੇਰੇ ਅੰਦਰ ਬਣੀਆਂ ਉਸਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਦੀ ਇਸ ਕਾਰਵਾਈ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਾਹੌਲ ਪਾਇਆਂ ਜਾ ਰਿਹਾ ਹੈ।ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇ ਇਹ ਉਸਾਰੀਆਂ ਹੋ ਰਹੀਆਂ ਸਨ ਤਾਂ ਅਧਿਕਾਰੀ ਸ਼ਿਕਾਇਤ ਕਰਨ ਤੇ ਵੀ ਕੰਨੀ ਵੱਟ ਜਾਂਦੇ ਸਨ ਅਤੇ ਹੁਣ ਅਦਾਲਤ ਦਾ ਡੰਡਾ ਪੈਣ ਤੇ ਇਨ•ਾਂ ਦੀ ਰਾਤਾਂ ਦੀ ਨੀਂਦ ਵੀ ਉੱਡ ਗਈ ਹੈ। ਪਰ ਇਸ ਦੇ ਨਾਲ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਦਾਲਤ ਦੇ ਹੁਕਮਾ ਤੇ ਅਪਣੇ ਉੱਪਰ ਮਿਲੀ ਭੁਗਤ ਦੇ ਲੱਗ ਰਹੇ ਦਾਗ ਧੌਣ ਦਾ ਸੁਨਿਹਰੀ ਮੌਕਾ ਮਿਲ ਗਿਆ ਹੈ । ਬਾਵਜੂਦ ਇਸ ਦੇ ਪਿੰਡ ਭਬਾਤ ਦੇ ਲੋਕਾਂ ਨੂੰ ਖਦਸ਼ਾ ਹੈ ਕਿ ਇੱਕ ਵਾਰ ਫਿਰ ਦਬਾਅ ਹੇਠ ਅਸਰ ਰਸੂਖ ਵਾਲੇ ਲੋਕ ਬਚ ਨਿਕਲ ਸਕਦੇ ਹਨ।

ਧਾਰਾ 220 ਤਹਿਤ 6 ਘੰਟਿਆਂ ਵਿੱਚ ਹੋ ਸਕਦੀ ਹੈ ਕਾਰਵਾਈ
ਇੰਨੇ ਘੱਟ ਸਮੇ ਵਿੱਚ ਇੰਨੀਆ ਉਸਾਰੀਆਂ ਤੇ ਕਾਰਵਾਈ ਕਰਨੀ ਸੰਭਵ ਹੁੰਦੀ ਨਜਰ ਨਹੀ ਆ ਰਹੀ ਹੈ ਪਰ ਨਗਰ ਕੌਂਸ਼ਲ ਦੇ ਅਧਿਕਾਰੀ ਇਨ•ਾਂ ਨਜਾਇਜ ਉਸਾਰੀਆਂ ਤੇ ਕਾਰਵਾਈ ਕਰਨ ਲਈ ਆਸ ਬੰਦ ਹਨ। ਜਿੱਥੇ ਮਨਾਹੀ ਖੇਤਰ ਵਿੱਚ ਉਸਾਰੀਆ ਕਰਕੇ ਬੈਠੇ ਲੋਕ ਨਗਰ ਕੋਂਸਲ ਵਲੋਂ ਉਸਾਰੀਆਂ ਢਾਹੁਣ ਦੇ ਨੋਟਿਸ ਮਿਲਣ ਦਾ ਇੰਤਜਾਰ ਕਰ ਰਹੇ ਹਨ ਉੱਥੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ 6 ਘੰਟੇ ਦਾ ਨੋਟਿਸ ਦੇ ਕੇ ਉਸਾਰੀਆਂ ਢਾਹੁਣ ਦਾ ਅਧਿਕਾਰ ਵੀ ਰਾਖਵਾਂ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਦੱਸਿਆ ਅਦਾਲਤ ਦੇ ਹੁਕਮ ਲਾਗੂ ਕਰਨ ਲਈ ਪ੍ਰਸ਼ਾਸ਼ਨ ਵਚਨਵੱਧ ਹੈ ਅਤੇ ਇਸ ਲਈ ਉਨ•ਾਂ ਵਲੋਂ ਮਿਊਂਸਪਲ ਐਕੇਟ ਦੀ ਧਾਰਾ 220 ਤਹਿਤ ਸਿਰਫ ਛੇ ਘੰਟੇ ਦਾ ਨੋਟਿਸ ਦੇ ਕੇ ਉਸਾਰੀਆ ਢਾਹੁਣ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।

ਹਾਈਕੋਰਟ ਦੇ ਹੁਕਮਾ ਦੀ ਇੰਨ ਬਿੰਨ ਪਾਲਣਾ ਹੋਵੇਗੀ-ਗਰੀਸ਼ ਵਰਮਾ
ਇਸ ਸਬੰਧੀ ਨਗਰ ਕੌਂਸਲ ਵਿੱਚ ਨਜਾਇਜ ਉਸਾਰੀਆਂ ਦੀ ਦੇਖ ਰੇਖ ਲਈ ਤੈਨਾਤ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਅਦਾਲਤ ਦੇ ਹੁਕਮਾ ਤੇ ਸਾਰੀਆਂ ਉਸਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮਨਾਹੀ ਖੇਤਰ ਵਿੱਚ ਹੋ ਰਹੀਆ ਕੁਝ ਉਸਾਰੀਆਂ ਨੂੰ ਤੁਰੰਤ ਗਿਰਾਉਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜਦਕਿ ਕੁਝ ਲੋਕਾਂ ਵਲੋਂ ਖੁਦ ਹੀ ਅਪਣੀਆ ਉਸਾਰੀਆਂ ਤੋੜਨੀਆਂ ਆਰੰਭ ਕਰ ਦਿੱਤੀਆਂ ਹਨ।ਉਨ•ਾਂ ਕਿਹਾ ਕਿ ਅਦਾਲਤ ਦੇ ਹੁਕਮਾ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ ਅਤੇਅਦਾਲਤ ਵਲੋਂ ਨਿਰਧਾਰਤ ਕੀਤੇ ਸਮੇ ਵਿੱਚ ਉਨ•ਾਂ ਵਲੋਂ ਕਾਰਵਾਈ ਕਰਕੇ ਅਪਣੀ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *