ਤੰਗ ਗਲੀਆ ‘ਚ ਬਣੇ ਘਰਾਂ ਵਾਲੇ ਉਠਾ ਸਕਦੇ ਨੇ ਇਸ ਕਾਰ ਦਾ ਲਾਭ

0
131

ਨਵੀ ਦਿਲੀ:ਭਾਰਤ ਦੇ ਸ਼ਹਿਰਾਂ ਵਿਚ ਆਬਾਦੀ ਵਧਣ ਕਾਰਨ ਇਹ ਕਹਿ ਸਕਣਾ ਕਾਫੀ ਮੁਸ਼ਕਿਲ ਹੈ ਕਿ ਤੰਗ ਇਲਾਕਿਆਂ ਦੀਆਂ ਸੜਕਾਂ ਕਦੇ ਵੱਡੀਆਂ ਹੋ ਵੀ ਸਕਣਗੀਆਂ ਜਾਂ ਨਹੀਂ। ਅਜਿਹੀ ਹਾਲਤ ਵਿਚ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਵੱਡੀਆਂ ਕਾਰਾਂ ਲਿਜਾ ਸਕਣ ਵਿਚ ਸਮੱਸਿਆ ਆਏ। ਇਸੇ ਗੱਲ ਵੱਲ ਧਿਆਨ ਦਿੰਦਿਆਂ ਅਜਿਹੀ ਛੋਟੀ ਇਲੈਕਟ੍ਰਿਕ ਕਾਰ ਦਾ ਕੰਸੈਪਟ ਤਿਆਰ ਕੀਤਾ ਗਿਆ ਹੈ, ਜੋ ਬਿਨਾਂ ਪ੍ਰਦੂਸ਼ਣ ਕੀਤਿਆਂ 2 ਵਿਅਕਤੀਆਂ ਨੂੰ ਮੰਜ਼ਿਲ ਤਕ ਪਹੁੰਚਾਉਣ ਵਿਚ ਮਦਦ ਕਰੇਗਾ। ਫਰਾਂਸ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ Citron ਨੇ Ami One ਨਾਂ ਦੇ ਇਸ ਕਾਰ ਕੰਸੈਪਟ ਨੂੰ ਤਿਆਰ ਕੀਤਾ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਵਾਲੇ ਅਤੇ ਬਾਈਕ ਤੇ ਸਕੂਟਰ ਚਲਾਉਣ ਵਾਲੇ ਲੋਕ ਸਭ ਤੋਂ ਜ਼ਿਆਦਾ ਇਸਤੇਮਾਲ ਵਿਚ ਲਿਆ ਸਕਣਗੇ।
2 ਘੰਟਿਆਂ ’ਚ ਚਾਰਜ ਹੋਵੇਗੀ ਬੈਟਰੀ
Ami One ਕੰਸੈਪਟ ਕਾਰ ਵਿਚ ਲੱਗੀ ਬੈਟਰੀ ਨੂੰ 2 ਘੰਟਿਆਂ ਵਿਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ 100 ਕਿਲੋਮੀਟਰ ਤਕ ਦੀ ਯਾਤਰਾ ਤਹਿ ਕਰ ਸਕਦੇ ਹਾਂ। ਇਸ ਦੀ ਉੱਚ ਰਫਤਾਰ 45 km/h ਦੀ ਦੱਸੀ ਗਈ ਹੈ।
ਐਪ ’ਤੇ ਮਿਲੇਗੀ ਜਾਣਕਾਰੀ
ਇਹ ਕਾਰ ਐਪ ਰਾਹੀਂ ਸਮਾਰਟਫੋਨ ਨਾਲ ਜੁੜੀ ਰਹੇਗੀ ਅਤੇ ਇਥੇ ਹੀ ਤੁਹਾਨੂੰ ਬੈਟਰੀ ਲੈਵਲ, ਵਾਇਸ ਕੰਟਰੋਲਡ ਨੈਵੀਗੇਸ਼ਨ ਤੇ ਨੀਅਰਬਾਏ ਚਾਰਜਿੰਗ ਸਟੇਸ਼ਨਾਂ ਬਾਰੇ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਕਾਰ ਵਿਚ ਸਨਰੂਫ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਸਭ ਤੋਂ ਪਹਿਲਾਂ 7 ਮਾਰਚ ਨੂੰ ਸ਼ੁਰੂ ਹੋਣ ਵਾਲੇ ਜੇਨੇਵਾ ਮੋਟਰ ਸ਼ੋਅ ਵਿਚ ਦਿਖਾਏ ਜਾਣ ਦੀ ਜਾਣਕਾਰੀ ਹੈ।