ਤਰੱਕੀ ਦੇ ਬਹੁਤ ਭੋਗੇ ਸੁੱਖ ਪਰ ਪੂਰੀ ਨੀ ਹੋਈ 50 ਕਰੋੜ ਦੀ ਭੁੱਖ

0
129

ਵਾਸ਼ਿੰਗਟਨ — ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦੇ ਬਾਵਜੂਦ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਅਜੇ ਵੀ ਕਰੀਬ 50 ਕਰੋੜ ਲੋਕ ਭੁੱਖ ਨਾਲ ਨਜਿੱਠ ਰਹੇ ਹਨ। ਖਾਦ ਸੁਰੱਖਿਆ ਅਤੇ ਬੁਨਿਆਦੀ ਜ਼ਿੰਦਗੀ ਪੱਧਰ ‘ਚ ਸੁਧਾਰ ਸਬੰਧੀ ਤਰੱਕੀ ਹੌਲੀ ਹੋ ਗਈ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇਕ ਰਿਪੋਰਟ ‘ਚ ਇਹ ਗੱਲ ਕਹੀ ਗਈ ਹੈ। ਖਾਦ ਅਤੇ ਖੇਤੀਬਾੜੀ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀਆਂ 3 ਹੋਰ ਏਜੰਸੀਆਂ ਵੱਲੋਂ ਜਾਰੀ ਇਸ ਰਿਪੋਰਟ ‘ਚ ਆਖਿਆ ਗਿਆ ਕਿ ਤੁਲਨਾਤਮਕ ਰੂਪ ਤੋਂ ਬਿਹਤਰ ਸ਼ਹਿਰਾਂ ਜਿਵੇਂ ਕਿ ਬੈਂਕਾਕ ਅਤੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ‘ਚ ਵੀ ਗਰੀਬ ਪਰਿਵਾਰ ਆਪਣੇ ਬੱਚਿਆਂ ਲਈ ਚੰਗਾ ਖਾਣਾ ਨਹੀਂ ਖਾ ਪਾਉਂਦੇ। ਇਸ ਦਾ ਉਨ੍ਹਾਂ ਦੀ ਸਿਹਤ ਅਤੇ ਭਵਿੱਖ ‘ਚ ਉਤਪਾਦਕਤਾ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ । ਬੈਂਕਾਕ ‘ਚ 2017 ‘ਚ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ ਨੂੰ ਲੋੜੀਦੀ ਮਾਤਰਾ ‘ਚ ਭੋਜਨ ਨਹੀਂ ਮਿਲ ਰਿਹਾ ਸੀ। ਰਿਪੋਰਟ ‘ਚ ਇਕ ਸਰਕਾਰੀ ਸਰਵੇਖਣ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਾਕਿਸਤਾਨ ‘ਚ ਸਿਰਫ 4 ਫੀਸਦੀ ਬੱਚਿਆਂ ਨੂੰ ਖਾਣਾ ਮਿਲ ਰਿਹਾ ਹੈ।