ਟਿਕਟੌਕ ਬੈਨ ਹੋਣ ਤੇ ਉਦਾਸ ਹੋਣ ਦੀ ਲੋੜ ਨਹੀਂ …।

0
143

ਇਸ ਵੀਡੀਓ ‘ਚ ਚਪੇੜਾਂ ਖਾਣ ਵਾਲੇ ਆਮ ਅਾਦਮੀ ਪਾਰਟੀ ਦੇ ਇਨਕਲਾਬੀ ਆਗੂ ਰਘਬੀਰ ਸਿੰਘ ਭਰੋਵਾਲ ਨੇ ਆਪਣਾ ਫੇਸਬੁਕ ਕੈਰੀਅਰ ਮਿਉਜਿਕ ਵੀਡੀਓ ਚੋਰੀ ਕਰਕੇ ਆਪਣੇ ਪੇਜ ‘ਤੇ ਪਾਉਣ ਤੋਂ ਸ਼ੁਰੂ ਕੀਤਾ ਸੀ । ਪੇਜ ਦੇ ਲੱਖਾਂ ਫਾਲੋਵਰਾਂ ਦੀ ਬਦੌਲਤ ਇਹ ਆਮ ਅਾਦਮੀ ਪਾਰਟੀ ਦੇ ਪਹਿਲੀ ਕਤਾਰ ਦੇ ਆਗੂ ਵਜੋਂ ਉਭਰੇ ।
ਆਮ ਆਦਮੀ ਪਾਰਟੀ ਦਾ ਜਲੌਅ ਖਤਮ ਹੋਣ ਪਿਛੋਂ ਪੇਜ ਤੇ ਲੱਖਾਂ ਸਰੋਤਿਆਂ ਦੀ ਆਵਾਜਾਈ ਕਾਇਮ ਰੱਖਣ ਲਈ ਭਰੋਵਾਲ ਆਪ ਟਿਕਟੌਕ ਦੇ ਮੈਦਾਨ ਵਿੱਚ ਉਤਰੇ ਸਨ ।
ਆਪਣੀ ਮਸ਼ੂਹਰੀ ਤੇ ਚਾਰ ਪੈਸਿਆਂ ਖਾਤਰ ਇਨ੍ਹਾਂ ਕਦੇ ਆਪਣੇ ਸਿਰ ਤੇ ਬੱਝੀ ਪੱਗ ਜਾਂ ਦਾੜੀ ਦੀ ਪਰਵਾਹ ਨਹੀਂ ਕੀਤੀ । ਖੈਰ, ਟਿਕਟੌਕ ਪੰਜਾਬ ‘ਚ ਬੈਨ ਹੋਇਆ ਕਨੇਡਾ ‘ਚ ਨਹੀਂ । ਭਰੋਵਾਲ ਜੀ ਤੁਹਾਡਾ ਮਨੋਰੰਜਨ ਕਰਦੇ ਰਹਿਣਗੇ । ਉਦਾਸ ਹੋਣ ਦੀ ਲੋੜ ਨਹੀਂ ।