ਜੈਤਾ ਦੇਵੀ ਜਿਹੜੀ ਉਡਦੀਆਂ ਵੇਖਦੀ ਸੀ ਚਿੜੀਆਂ ਤੇ ਬਾਜ਼, ਉਹ ਵੀ ਆਖਰ ਜਾ ਚੜ੍ਹੀ ਜਹਾਜ਼

ਹਿਸਾਰ : ਹਰਿਆਣਾ ਦੇ ਹਿਸਾਰ ਸ਼ਹਿਰ ਤੋਂ ਕੋਈ 15 ਕਿਲੋ ਮੀਟਰ ਦੂਰ ਵਸਦੇ ਪਿੰਡ ਸਾਰੰਗਪੁਰ ਦੇ ਨੌਜਵਾਨ ਵਿਕਾਸ ਬਿਸ਼ਨੋਈ ਨੂੰ ਇੰਡੀਗੋ ਏਅਰਲਾਈਨ ਵਿੱਚ ਪਾਇਲਟ ਦੀ ਨੌਕਰੀ ਮਿਲੀ ਹੈ। ਆਪਣੀ ਖੁਸ਼ੀ ਸਾਂਝੀ ਕਰਨ ਲਈ ਵਿਕਾਸ ਨੇ ਪਿੰਡ ਦੇ 23 ਬਜ਼ੁਰਗਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੀ ਹਵਾਈ ਸੈਰ ਕਰਵਾਈ ਤਾਂ ਕਿ ਉਹ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ, ਜਲ੍ਹਿਆਂਵਾਲਾ ਬਾਗ ਅਤੇ ਵਾਘਾ ਬਾਰਡਰ ਦੇਖ ਸਕਣ।ਇਹ ਉਹ ਲੋਕ ਹਨ ਜੋ ਕਦੇ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲੇ। ਇਨ੍ਹਾਂ ਯਾਤਰੀਆਂ ਵਿੱਚੋਂ ਹੀ ਇੱਕ ਸਨ 80 ਸਾਲਾ ਜੈਤਾ ਦੇਵੀ।

ਉਨ੍ਹਾਂ ਨੇ ਪਹਿਲੀ ਵਾਰ ਹਵਾਈ ਜਹਾਜ਼ ਦਾ ਸਫ਼ਰ ਕੀਤਾ ਸੀ। ਛੇ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਤਿੰਨ ਤੋਂ ਪੰਜ ਅਕਤੂਬਰ ਦਰਮਿਆਨ ਉਨ੍ਹਾਂ ਨੇ ਤਿੰਨ-ਤਿੰਨ ਜੀਵਨ ਜਿਊਂ ਲਏ। ਉਨ੍ਹਾਂ ਦੱਸਿਆ, “ਮੈਂ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਬੈਠੀ ਸੀ, ਪਹਿਲੀ ਵਾਰ ਹਰਿਮੰਦਿਰ ਸਾਹਿਬ ਗਏ, ਵਾਘਾ ਸਰਹੱਦ ਉੱਪਰ ਵੀ ਗਏ ।” ਕਈਆਂ ਨੇ ਪਹਿਲੀ ਵਾਰ ਹਵਾਈ ਜਹਾਜ਼ ਦਾ ਸਫ਼ਰ ਕੀਤਾ, ਪਹਿਲੀ ਵਾਰ ਹਰਿਮੰਦਿਰ ਸਾਹਿਬ ਗਏ, ਵਾਘਾ ਸਰਹੱਦ ਉੱਪਰ ਵੀ ਗਏ ਜਿੱਥੇ ਲੋਕ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾ ਰਹੇ ਸਨ।

ਰਵਾਇਤੀ ਹਰਿਆਣਵੀਂ ਪਹਿਰਾਵੇ ਘੱਗਰੇ ਕੁਰਤੀ ਪਹਿਨੀ ਜੈਤਾ ਦੇਵੀ ਨੇ ਕਿਹਾ, “ਜੇ ਮੈਂ ਅੱਜ ਮਰ ਵੀ ਜਾਵਾਂ ਤਾਂ ਮੈਨੂੰ ਜ਼ਿੰਦਗੀ ਵਿੱਚ ਕੋਈ ਇੱਛਾ ਅਧੂਰੀ ਰਹਿਣ ਦਾ ਅਫਸੋਸ ਨਹੀਂ ਹੋਵੇਗਾ।”70 ਸਾਲਾਂ ਦੀ ਕਕਰੀ ਦੇਵੀ ਨੇ ਕਿਹਾ, “ਮੇਰੇ ਖੇਤਾਂ ਵਿੱਚੋਂ ਹਵਾਈ ਜਹਾਜ਼ ਚਿੜੀ ਵਰਗਾ ਦਿਖਾਈ ਦਿੰਦਾ ਹੈ ਪਰ ਅਸਲ ਵਿੱਚ ਤਾਂ ਇਹ ਦਸ ਹਾਥੀਆਂ ਜਿਨ੍ਹਾਂ ਵੱਡਾ ਹੁੰਦਾ ਹੈ।”ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਰਵਾਇਤੀ ਪਹਿਰਾਵੇ ਕਰਕੇ ਬਾਕੀ ਸਵਾਰੀਆਂ ਉਨ੍ਹਾਂ ਨੂੰ ਅਜੀਬ ਨਿਗ੍ਹਾਂ ਨਾਲ ਦੇਖ ਰਹੇ ਸਨ।ਕੁਝ ਅਜਿਹੀਆਂ ਹੀ ਦਿਲਚਸਪ ਕਹਾਣੀਆਂ ਬਾਕੀ ਔਰਤਾਂ ਕੋਲ ਵੀ ਹਨ।

ਇਸ ਯਾਤਰਾ ਵਿੱਚ ਸ਼ਾਮਲ ਸਭ ਤੋਂ ਘੱਟ ਉਮਰ ਦੀ ਬੇਬੇ ਸੀ 65 ਸਾਲਾਂ ਦੀ ਬਿਮਲਾ ਦੇਵੀ। ਉਨ੍ਹਾਂ ਦੱਸਿਆ, “ਜਦੋਂ 45 ਦਿਨ ਪਹਿਲਾਂ ਵਿਕਾਸ ਨੇ ਸਾਨੂੰ 22 ਜਣਿਆਂ ਨੂੰ ਚੱਲਣ ਲਈ ਕਿਹਾ ਤਾਂ ਪਿੰਡ ਵਾਲਿਆਂ ਨੇ ਸਾਨੂੰ ਡਰਾਇਆ ਸੀ ਕਿ ਔਖਾ ਹੋਵੇਗਾ। ਦਿਲ ਕੰਮ ਕਰਨਾ ਬੰਦ ਕਰ ਦੇਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ।”ਬਹੁਤੇ ਬਜ਼ੁਰਗ ਖਿੜਕੀ ਵਾਲੇ ਪਾਸੇ ਬੈਠੇ ਸਨ, ਤਾਂ ਕਿ ਥੱਲੇ ਦੇਖ ਸਕਣ। ਇਨ੍ਹਾਂ ਦਾਦੀਆਂ ਨੇ ਇਕਠਿਆਂ ਹੀ ਕਿਹਾ,”ਅਸੀਂ ਤਾਂ ਘਰ, ਖੇਤ, ਮੱਝ ਹੀ ਦੇਖੀ ਸੀ। ਹਵਾਈ ਜਹਾਜ਼, ਹਰਿਮੰਦਰ, ਜਲ੍ਹਿਆਂਵਾਲਾ ਬਾਗ, ਵਾਘਾ ਬਾਰਡਰ ਜਦੋਂ ਦੇਖਿਆ ਤਾਂ ਲੱਗਿਆ ਕਿ ਦੂਸਰੀ ਦੁਨੀਆਂ ਵਿੱਚ ਆ ਗਏ ਹਾਂ।”

78 ਸਾਲਾ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਵਧੇਰੇ ਲੋਕ ਖਿੜਕੀ ਵਾਲੇ ਪਾਸੇ ਬੈਠੇ ਸਨ, ਤਾਂ ਕਿ ਥੱਲੇ ਦੇਖ ਸਕਣ।ਚਾਰ ਬੱਚਿਆਂ ਦੇ ਦਾਦਾ ਅਮਰ ਸਿੰਘ ਨੇ ਦੱਸਿਆ, “ਜਦੋਂ ਹਵਾਈ ਜਹਾਜ਼ ਉਚਾਈ ਉੱਪਰ ਪਹੁੰਚਿਆ ਤਾਂ ਕੰਨ ਵਿੱਚ ਥੋੜ੍ਹੀ ਮੁਸ਼ਕਿਲ ਹੋਈ ਪਰ ਦਿੱਕਤ ਨਹੀਂ ਹੋਈ। ਬੱਦਲਾਂ ਨੂੰ ਦੇਖ ਕੇ ਮੈਂ ਕਿਸੇ ਦਸ ਸਾਲਾਂ ਦੇ ਬੱਚੇ ਵਾਂਗ ਲੁਤਫ਼ ਲੈ ਰਿਹਾ ਸੀ।”71 ਸਾਲਾਂ ਦੇ ਆਤਮਾ ਰਾਮ ਨੇ ਬੋਰਡਿੰਗ ਪਾਸ ਆਪਣੀ ਛਾਤੀ ਨਾਲ ਚਿਪਕਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਵਾਲਿਆਂ ਨੂੰ ਹਵਾ ਵਿੱਚ ਉੱਡਣ ਦੀ ਗੱਲ ਸੁਣਾਉਂਦੇ ਹਨ ਤਾਂ ਕਈ ਲੋਕ ਹਾਲੇ ਵੀ ਯਕੀਨ ਨਹੀਂ ਕਰਦੇ।ਛੇ ਬੱਚਿਆਂ ਦੇ ਦਾਦੇ ਆਤਮਾ ਰਾਮ ਨੇ ਦੱਸਿਆ ਕਿ ਉਹ ਬੋਰਡਿੰਗ ਪਾਸ ਇਸ ਲਈ ਛਾਤੀ ਨਾਲ ਲਾ ਕੇ ਰੱਖਦੇ ਹਨ ਤਾਂ ਕਿ ਸਬੂਤ ਵਜੋਂ ਦਿਖਾ ਸਕਣ।ਪਿੰਡ ਦੇ ਬਜ਼ੁਰਗਾਂ ਦੀ ਇਸ ਹਵਾਈ ਯਾਤਰਾ ਦਾ ਖ਼ਰਚਾ ਵਿਕਾਸ ਬਿਸ਼ਨੋਈ ਨੇ ਕੀਤਾ ਹੈ। ਉਹ ਜਦੋਂ 2010 ਵਿੱਚ ਪੇਸ਼ੇਵਰ ਪਾਇਲਟ ਦਾ ਕੋਰਸ ਕਰਕੇ ਅਮਰੀਕਾ ਦੇ ਕੈਲੀਫੋਰਨੀਆ ਤੋਂ ਵਾਪਸ ਆਏ ਇਹ ਵਿਚਾਰ ਉਸ ਸਮੇਂ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸੀ।

ਬਜ਼ੁਗਰਾਂ ਨੂੰਜਦੋਂ ਹਵਾਈ ਜਹਾਜ਼ ਉਚਾਈ ਉੱਪਰ ਪਹੁੰਚਿਆ ਤਾਂ ਕੰਨ ਵਿੱਚ ਥੋੜ੍ਹੀ ਮੁਸ਼ਕਿਲ ਹੋਈ ਪਰ ਦਿੱਕਤ ਨਹੀਂ ਹੋਈ। ਪਿੰਡ ਦੀਆਂ ਬਜ਼ੁਰਗ ਔਰਤਾਂ ਵਿਕਾਸ ਨੂੰ ਕਹਿੰਦੀਆਂ ਸਨ, “ਪੁੱਤ ਹੁਣ ਤਾਂ ਯਮਰਾਜ ਨੂੰ ਮਿਲਣ ਦਾ ਸਮਾਂ ਆ ਗਿਆ ਹੈ ਇੱਕ ਵਾਰ ਜਹਾਜ਼ ਵਿੱਚ ਤਾਂ ਬਿਠਾ ਦੇ।” ਵਿਕਾਸ ਬਿਸ਼ਨੋਈ ਕਹਿੰਦੇ ਹਨ, “ਉਨ੍ਹਾਂ ਲਈ ਮੇਰੇ ਕਮਰਸ਼ੀਅਲ ਪਾਇਲਟ ਦਾ ਕੋਰਸ ਪੂਰਾ ਕਰਨ ਦਾ ਮਤਲਬ ਸੀ ਕਿ ਮੈਂ ਅਗਲੇ ਦਿਨੋਂ ਹੀ ਜਹਾਜ਼ ਉਡਾਉਣ ਲੱਗ ਪਿਆ ਹਾਂ। ਜਦੋਂ ਸਾਲ 2017 ਵਿੱਚ ਮੈਨੂੰ ਨੌਕਰੀ ਮਿਲੀ ਤਾਂ ਮੈਂ ਮਿੱਥ ਲਿਆ ਕਿ ਇਨ੍ਹਾਂ ਲੋਕਾਂ ਦਾ ਸੁਪਨਾ ਪੂਰਾ ਕਰਨਾ ਹੈ।” ਜਦੋਂ ਵਿਕਾਸ ਦੇ ਪਿਤਾ ਨੂੰ ਨੌਕਰੀ ਮਿਲੀ ਸੀ ਤਾਂ ਉਨ੍ਹਾਂ ਦੇ ਪਿਤਾ ਪਿੰਡ ਦੇ ਬਜ਼ੁਰਗਾਂ ਨੂੰ ਬੱਸ ਰਾਹੀਂ ਧਾਰਮਿਕ ਯਾਤਰਾ ਉੱਪਰ ਲੈ ਕੇ ਗਏ ਸਨ।

ਵਿਕਾਸ ਦੇ ਪਿਤਾ ਮਹਿੰਦਰ ਬਿਸ਼ਨੋਈ ਹਿਸਾਰ ਵਿੱਚ ਬੈਂਕ ਮੈਨੇਜਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਲੜਾਈ ਉੱਪਰ ਜਾਣ ਵਰਗੀ ਤਿਆਰੀ ਕੀਤੀ ਹੈ।ਵਿਕਾਸ ਮੁਤਾਬਕ ਜਦੋਂ ਇਹ ਲੋਕ ਅੰਮ੍ਰਿਤਸਰ ਪਹੁੰਚੇ ਤਾਂ ਇਨ੍ਹਾਂ ਨੇ ਪਾਇਲਟ ਨੂੰ ਕਾਕਪਿਟ ਦਿਖਾਉਣ ਨੂੰ ਕਿਹਾ।ਵਿਕਾਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਉਤਸੁਕਤਾ ਦੇਖ ਕੇ ਕਾਕਪਿਟ ਦਿਖਾਉਣ ਦੀ ਆਗਿਆ ਦੇ ਦਿੱਤੀ ਗਈ ਜਿਸ ਨੂੰ ਦੇਖ ਕੇ ਉਹ ਹੈਰਾਨੀ ਨਾਲ ਭਰ ਗਏ।ਉਨ੍ਹਾਂ ਦੱਸਿਆ, “ਉਸ ਸਮੇਂ ਬੱਸ ਦਾ ਪ੍ਰਬੰਧ ਕਰਨਾ ਵੱਡੀ ਗੱਲ ਸੀ। ਮੈਂ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਤੋਂ ਬਿਨਾਂ ਕੁਝ ਨਹੀਂ ਹੁੰਦਾ।”ਵਿਕਾਸ ਦੇ ਇਸ ਕੰਮ ਨਾਲ ਉਸ ਪਿੰਡ ਵਿੱਚ ਕੁਝ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਜੋ ਇੱਕ ਮਹੀਨਾ ਪਹਿਲਾਂ ਭਾਰੀ ਮੀਂਹ ਵਿੱਚ ਬਾਜਰੇ ਅਤੇ ਕਪਾਹ ਦੀ ਖੜ੍ਹੀ ਫਸਲ ਤਬਾਹ ਹੋ ਜਾਣ ਕਰਕੇ ਗ਼ਮਜ਼ਦਾ ਸੀ।

Leave a Reply

Your email address will not be published. Required fields are marked *