ਜੇ ਭਾਰਤ ਪਹਿਲ ਕਰੇਗਾ ਤਾਂ ਅਸੀਂ ਤਿਆਰ ਬੈਠੇ ਹਾਂ: ਪਾਕਿ ਫੌਜ

0
85

ਇਸਲਾਮਾਬਾਦ – ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪਹਿਲੀ ਵਾਰ ਬਿਆਨ ਦਿੰਦਿਆਂ ਆਪਣਾ ਸਮਸ਼ਟੀਕਰਨ ਦਿੱਤਾ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਹਮਲੇ ‘ਤੇ ਫੌਜ ਦਾ ਰੁਖ ਸਪਸ਼ਟ ਕੀਤਾ। ਗਫੂਰ ਨੇ ਕਿਹਾ ਕਿ ਪਾਕਿਸਤਾਨ ਜੰਗ ਲਈ ਤਿਆਰ ਨਹੀਂ ਹੈ ਪਰ ਜੇਕਰ ਭਾਰਤ ਜੰਗ ਕਰਨ ਦੀ ਪਹਿਲ ਕਰੇਗਾ ਤਾਂ ਉਹ ਆਪਣੇ ਮੋੜਵੇਂ ਜਵਾਬ ਨਾਲ ਭਾਰਤ ਨੂੰ ਹੈਰਾਨ ਕਰ ਦੇਣਗੇ।

ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪਿਛਲੀਆਂ ਘਟਨਾਵਾਂ ‘ਤੇ ਰੌਸ਼ਨੀ ਪਾਈ, ਜਿਸ ਦੇ ਦੋਵਾਂ ਦੇਸ਼ਾਂ ਵਿਚਕਾਰ ਜੰਗ ਹੋਈ। ਉਨ੍ਹਾਂ ਕਿਹਾ ਕਿ 1 947 ਵਿੱਚ ਪਾਕਿਸਤਾਨ ਦਾ ਹੋਂਦ ‘ਚ ਆਉਣਾ, ਇਕ ਅਸਲੀਅਤ ਸੀ, ਜਿਸ ਨੂੰ ਭਾਰਤ ਨੇ ਅਜੇ ਤੱਕ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਪੁਲਵਾਮਾ ਹਮਲੇ ਤੋਂ ਕੋਈ ਫਾਇਦਾ ਨਹੀਂ ਹੈ। ਗਫੂਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੇ ਕਬਜ਼ੇ ਵਾਲੇ ਕਸ਼ਮੀਰ ਜਾਂ ਆਪਣੇ ਖੁਦ ਦੇ ਖੇਤਰ ‘ਚ ਹਮਲਿਆਂ ਲਈ ਸਰਹੱਦ ਪਾਰ ਦੇ ਇਲਾਕਿਆਂ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਸੁਰੱਖਿਆ ਬਲਾਂ ਤੋਂ ਪੁੱਛਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ‘ਤੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਹਾਜ਼ਰੀ ਵਿਚ ਅਜਿਹੇ ਤੱਤਾਂ ਸਰਹੱਦ ਨੂੰ ਕਿਵੇਂ ਪਾਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਮਲਾਵਰ ਆਕੂਪਾਈਡ ਕਸ਼ਮੀਰ ਦੇ ਵਾਸੀ ਸਨ ਅਤੇ ਭਾਰਤੀ ਸੈਨਾ ਦੀ ਹਿੰਸਕ ਢੰਗ ਨਾਲ ਕੀਤੀ ਕਾਰਵਾਈ ਨੇ ਆਤਮਘਾਤੀ ਹਮਲਾਵਰ ਨੂੰ ਮਜਬੂਰ ਕੀਤਾ। ਗਫੂਰ ਨੇ ਕਿਹਾ ਕਿ, “ਪਾਕਿਸਤਾਨ ਬਦਲ ਰਿਹਾ ਹੈ, ਅਸੀਂ ਦਹਿਸ਼ਤ ਨਾਲ ਲੜਾਈ ਵਿਚ ਬਹੁਤ ਕੁਝ ਝੱਲਿਆ ਹੈ।”

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਸਮੇਤ ਹੋਰਨਾਂ ਮੁੱਦਿਆਂ ਦੇ ਹੱਲ ਲਈ ਗੱਲਬਾਤ ਕਰਨ ਲਈ ਭਾਰਤ ਨੂੰ ਸੱਦਾ ਦਿੰਦਾ ਹੈ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਗਫੂਰ ਨੇ ਕਿਹਾ ਕਿ “ਅਸੀਂ ਜੰਗ ਲਈ ਤਿਆਰੀ ਨਹੀਂ ਕਰ ਰਹੇ, ਪਰ ਸਾਨੂੰ ਜਵਾਬ ਦੇਣ ਲਈ ਤਿਆਰ ਰਹਿਣ ਦੀ ਲੋੜ ਹੈ।”