ਜਿਹੜੇ ਸਕੂਲ ਤੋਂ ਹੋਣਗੇ ਤਿੱਤਰ,ਉਹ Smart uniform ਦੇ ਬਣਨਗੇ ਮਿੱਤਰ

0
161

ਨਵੀ ਦਿਲੀ –ਵਿਦਿਆਰਥੀਆਂ ਵਲੋਂ ਸਕੂਲ ਤੋਂ ਲੁਕ-ਛਿਪ ਕੇ ਭੱਜ ਜਾਣ ’ਤੇ ਚੀਨੀ ਸਕੂਲਾਂ ਨੇ ਵੱਡਾ ਕਦਮ ਚੁੱਕਿਆ ਹੈ। ਬੱਚਿਆਂ ਦੀ ਹਾਜ਼ਰੀ ਵਿਚ ਕਮੀ ਆਉਣ ’ਤੇ ਚੀਨ ਦੇ 10 ਸਕੂਲਾਂ ਨੇ ਵਿਦਿਆਰਥੀਆਂ ਲਈ ਸਮਾਰਟ ਯੂਨੀਫਾਰਮ ਪਹਿਨਣੀ ਲਾਜ਼ਮੀ ਕਰ ਦਿੱਤੀ ਹੈ। ਇਹ ਯੂਨੀਫਾਰਮ ਬੱਚਿਆਂ ਦੀ ਲੋਕੇਸ਼ਨ ਦਾ ਪਤਾ ਲਾਉਣ ਵਿਚ ਮਦਦ ਕਰੇਗੀ। ਇਸ ਯੂਨੀਫਾਰਮ ਦੇ ਮੋਢਿਆਂ ’ਤੇ 2 ਚਿਪਸ ਲੱਗੀਆਂ ਹਨ, ਜੋ ਵਿਦਿਆਰਥੀ ਵਲੋਂ ਸਕੂਲ ਦੇ ਅੰਦਰ ਆਉਣ ਤੇ ਬਾਹਰ ਨਿਕਲਣ ’ਤੇ ਉਸ ਨੂੰ ਟ੍ਰੈਕ ਕਰੇਗੀ ਅਤੇ ਇਸ ਡਾਟਾ ਨੂੰ ਐਪ ਰਾਹੀਂ ਮਾਪਿਆਂ ਤੇ ਉਸ ਦੇ ਅਧਿਆਪਕਾਂ ਤਕ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਵਲੋਂ ਸਕੂਲ ਤੋਂ ਬਾਹਰ ਨਿਕਲਣ ’ਤੇ ਅਲਾਰਮ ਵੱਜੇਗਾ, ਜਿਸ ਨਾਲ ਪਤਾ ਲੱਗੇਗਾ ਕਿ ਬੱਚਾ ਬਿਨਾਂ ਇਜਾਜ਼ਤ ਸਕੂਲ ਤੋਂ ਬੰਕ ਕਰ ਰਿਹਾ ਹੈ।

ਚੀਨ ਦੀ Guanyu ਟੈਕਨਾਲੋਜੀ ਕੰਪਨੀ ਵਲੋਂ ਇਹ ਸਮਾਰਟ ਯੂਨੀਫਾਰਮ ਤਿਆਰ ਕੀਤੀ ਗਈ ਹੈ, ਜਿਸ ਦੀ ਸਭ ਤੋਂ ਪਹਿਲਾਂ ਵਰਤੋਂ ਚੀਨੀ ਸੂਬੇ Guizhou ਤੇ ਚੀਨੀ ਖੁਦਮੁਖਤਿਆਰੀ ਖੇਤਰ Guangxi ਦੇ 10 ਸਕੂਲਾਂ ਵਿਚ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਬੱਚੇ ਸਕੂਲ ਤੋਂ ਭੱਜ ਜਾਂਦੇ ਸਨ ਮਤਲਬ ਬੰਕ ਕਰ ਲੈਂਦੇ ਸਨ, ਜਿਸ ਕਾਰਨ ਹੁਣ ਤਕਨੀਕ ਦੀ ਮਦਦ ਲਈ ਗਈ ਹੈ।