ਜਿਸ ਸਕੂਲ ਵਿਚੋਂ ਕੱਢੇ ਗਏ ਸਨ ਸੰਜੇ ਗਾਂਧੀ ਉਸੇ ਸਕੂਲ ਵਿਚ ਪੜਦਾ ਹੈ ਪ੍ਰਿਅੰਕਾ ਗਾਂਧੀ ਦਾ ਬੇਟਾ

0
108

ਨਵੀਂ ਦਿੱਲੀ-ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁੱਦਾ ਦਿੱਤਾ ਗਿਆ ਹੈ, ਜਿਸ ਨਾਲ ਉਸ ਦਾ ਸਰਗਰਮ ਸਿਆਸਤ ਵਿਚ ਦਾਖਲਾ ਹੋ ਗਿਆ ਹੈ। ਦੱਸ ਦਇਏ ਕਿ ਪ੍ਰਿਅੰਕਾ ਗਾਂਧੀ ਅੱਜ ਤਕ ਸਿਆਸਤ ਤੋਂ ਇਸ ਲਈ ਦੂਰ ਰਹੀ ਕਿਉਂਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਨਿਆਨਿਆਂ ਨੂੰ ਆਪਣਾ ਸਮਾਂ ਦੇਣਾ ਚਾਹੁੰਦੀ ਸੀ। ਹੁਣ ਲੋਕ ਸਭਾ ਚੋਣਾਂ 2019 ਨੂੰ ਦੇਖਦੇ ਹੋਏ ਉਹ ਸਿਆਸਤ ਵਿਚ ਦਾਖਲ ਹੋ ਗਈ ਹੈ। ਆਓ ਤਹਾਨੂੰ ਦੱਸਦੇ ਹਾਂ ਕਿ ਪ੍ਰਿਅੰਕਾ ਗਾਂਧੀ ਦਾ ਬੇਟਾ ਅਤੇ ਬੇਟੀ ਕਿਸ ਸਕੂਲ ਵਿਚ ਪੜਦੇ ਹਨ।
ਪ੍ਰਿਅੰਕਾ ਗਾਂਧੀ ਦਾ ਬੇਟਾ ਰੇਹਾਨ ਦੇਹਰਾਦੂਨ ਦੇ ਸਭ ਤੋਂ ਮਸ਼ਹੂਰ ਸਕੂਲ ‘ਦੀ ਦੂਨ ਸਕੂਲ’ ਵਿਚ ਪੜਾਈ ਕਰ ਰਿਹਾ ਹੈ। ਦਸੰਬਰ 2012 ਵਿਚ ਪ੍ਰਿਅੰਕਾ ਗਾਂਧੀ ਨੇ ਇਥੇ ਉਸਦਾ ਦਾਖਲਾ ਕਰਵਾਇਆ ਸੀ। ਪ੍ਰਿਅੰਕਾ ਗਾਂਧੀ ਦੀ ਬੇਟੀ ਮਿਰਾਯਾ ਵੀ ਦੇਹਰਾਦੂਨ ਦੇ ਵੇਲਹਮ ਗਰਲਸ ਸਕੂਲ ਵਿਚ ਪੜਾਈ ਕਰ ਰਹੀ ਹੈ। ਮਿਰਾਯਾ ਦੇ ਸਕੂਲ ਦੀ ਫੀਸ ਸਾਢੇ 7 ਲੱਖ ਰੁਪਏ ਹੈ।
ਰੇਹਾਨ ਦੇ ਸਕੂਲ ਦੀ ਫੀਸ 9 ਲੱਖ ਰੁਪਏ ਹੈ ਮਤਲਬ ਕਿ ਪ੍ਰਿਅੰਕਾ ਗਾਂਧੀ ਹਰ ਮਹੀਨੇ ਆਪਣੇ ਬੇਟੇ ਦੀ ਸਕੂਲ ਫੀਸ 9 ਲੱਖ ਰੁਪਏ ਦੀ ਅਦਾਇਗੀ ਕਰਦੀ ਹੈ। ਤਹਾਨੂੰ ਦੱਸ ਦਇਏ ਕਿ ਇਹ ਉਹੀ ਸਕੂਲ ਹੈ ਜਿਥੇ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੇ ਵੀ ਪੜਾਈ ਕੀਤੀ ਸੀ ਪਰ ਇਹ ਓਹੀ ਸਕੂਲ ਹੈ ਜਿਥੋਂ ਰਾਜੀਵ ਦੇ ਭਰਾ ਸੰਜੈ ਗਾਂਧੀ ਨੂੰ ਅਨੁਸ਼ਾਸਨਹੀਣਤਾ ਦੇ ਕਾਰਨ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਿਹਾ ਗਿਆ ਸੀ ਕਿ ਇਹ ਆਪਣੇ ਨਾਤੀ ਸੰਜੈ ਗਾਂਧੀ ਨੂੰ ਇਥੋਂ ਲੈ ਜਾਣ।
ਇਕ ਸਕੂਲ 80 ਏਕੜ ਵਿਚ ਫੈਲੀਆ ਹੋਈਆ ਹੈ ਅਤੇ ਇਸ ਦੇ ਅੰਦਰ ਕਾਫੀ ਹਰਿਆਲੀ ਹੈ। ਦੇਖਣ ਨੂੰ ਇਹ ਕਾਫੀ ਖੂਬਸੂਰਤ ਹੈ। ਇਹ ਸਕੂਲ ਕੈਂਟ ਇਲਾਕੇ ਵਿਚ ਸਥਿਤ ਹੈ, ਜਿਸ ਕਾਰਨ ਇਹ ਕਾਫੀ ਸੁਰਖਿਅਤ ਹੈ। ਇਸ ਸਕੂਲ ਦੀ ਸਥਾਪਨਾ ਸਾਲ 1935 ਵਿਚ ਕੀਤੀ ਗਈ ਸੀ। ਦੇਸ਼ ਦੀਆਂ ਕਈ ਮੰਨੀਆਂ-ਪ੍ਰਮਣੀਆਂ ਹਸਤੀਆਂ ਇਥੋਂ ਪੜਾਈ ਕਰ ਚੁੱਕੀਆਂ ਹਨ। ਦੱਸ ਦਇਏ ਕਿ ਰਾਜੀਵ ਗਾਂਧੀ, ਸੰਜੈ ਗਾਂਧੀ, ਰਾਹੁਲ ਗਾਂਧੀ, ਕਮਲਨਾਥ, ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ ਸਿਆਸਤਦਾਨ ਇਸੇ ਸਕੂਲ ਵਿਚ ਪੜੇ ਹਨ।