ਚੋਰੀਸੁਧਾ ਮੋਟਰਸਾਈਕਲ ਸਮੇਤ ਇੱਕ ਕਾਬੂ

0
109

ਜੀਰਕਪੁਰ : ਬਲਟਾਣਾ ਪੁਲਿਸ ਨੇ ਇੱਕ ਚੋਰ ਨੂੰ ਚੋਰੀਸੁਧਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਬਲਟਾਣਾ ਚੌਂਕੀ ਇੰਚਾਰਜ ਸਤਿੰਦਰ ਸਿੰਘ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਹਰਮਿਲਾਪ ਨਗਰ ਰੇਲਵੇ ਫਾਟਕਾਂ ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਜਦੋ ਪੁਲਿਸ ਨੇ ਚੰਡੀਗੜ• ਵੱਲ ਤੋਂ ਆ ਰਹੇ ਹੋਂਡਾ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਨੂੰ ਰੋਕਿਆ ਤਾਂ ਮੋਟਰਸਾਈਕਲ ਚਾਲਕ ਮੋਟਰਸਾਈਕਲ ਦੇ ਦਸਤਾਵੇਜ ਪੇਸ਼ ਨਹੀ ਕਰ ਸਕਿਆ। ਪੁਲਿਸ ਵਲੋਂ ਸਖਤੀ ਨਾਲ ਪੜਤਾਲ ਕਰਨ ਤੇ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਉਸ ਨੇ ਬਲਟਾਣਾ ਤੋਂ ਚੋਰੀ ਕੀਤਾ ਹੈ।ਪੁਲਿਸ ਵਲੋਂ ਕਾਬੂ ਨੌਜਵਾਨ ਦੀ ਮਦਦ ਵਿੱਕੀ ਜੈਨ ਪੁੱਤਰ ਜੈਨ ਮਹਾਂਵੀਰ ਜੈਨ ਵਾਸੀ ਮਕਾਨ ਨੰਬਰ 185 ਸੈਕਟਰ 19 ਪੰਚਕੁਲਾ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।