ਚੀਨ ਦੇ ਫਿਲਮ ਫੈਸਟੀਵਲ ”ਚ ਹਿੱਸਾ ਲੈਣਗੇ ਸ਼ਾਹਰੁਖ

0
118

ਬੀਜਿੰਗ— ਹਿੰਦੀ ਫਿਲਮਾਂ ਦੇ ਅਭਿਨੇਤਾ ਸ਼ਾਹਰੁਖ ਖਾਨ ਇਥੇ 13 ਤੋਂ 20 ਅਪ੍ਰੈਲ ਤੱਕ ਹੋਣ ਵਾਲੇ ਬੀਜਿੰਗ ਅੰਤਰਰਾਸ਼ਟਰੀ ਫਿਲਮ ਫੈਸਟੀਵਲ ‘ਚ ਹਿੱਸਾ ਲੈਣਗੇ। ਫਿਲਮ ਫੈਸਟੀਵਲ ਲਈ ਜਿਨ੍ਹਾਂ ਪੰਜ ਫਿਲਮਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ‘ਚ ਦਿੱਗਜ ਫਿਲਮ ਮੇਕਰ ਸੱਤਿਆਜੀਤ ਰੇ ਦੀ ‘ਪਾਥੇਰ ਪਾਂਚਾਲੀ’ ਦੇ ਨਾਲ ਸ਼ਾਹਰੁਖ ਦੀ ‘ਜ਼ੀਰੋ’ ਵੀ ਹੈ।
‘ਜ਼ੀਰੋ’ ਫਿਲਮ ਫੈਸਟੀਵੈਲ ਦੀ ਕਲੋਜ਼ਿੰਗ ਫਿਲਮ ਹੋਵੇਗੀ, ਜਿਸ ‘ਚ ਸ਼ਾਹਰੁਖ ਦੇ ਨਾਲ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਨੇ ਵੀ ਕੰਮ ਕੀਤਾ ਹੈ। ਸ਼ਾਹਰੁਖ ਦੇ ਨਾਲ ਫਿਲਮ ਡਾਇਰੈਕਟਰ ਕਬੀਰ ਖਾਨ ਵੀ ‘ਚੀਨ-ਭਾਰਤ ਫਿਲਮ ਸਹਿਯੋਗ ਸੰਵਾਦ’ ‘ਚ ਹਿੱਸਾ ਲੈ ਸਕਦੇ ਹਨ