ਸ਼ੇਰ ਸਫਾਰੀ ਚ ਵੜੇ ਨੌਜਵਾਨ ਦੀ ਸ਼ੇਰਾਂ ਹੱਥੋਂ ਮੌਤ

0
102

ਜ਼ੀਰਕਪੁਰ- ਸ਼ੇਰ ਸਫਾਰੀ ਚ ਵੜੇ ਇਕ ਨੌਜਵਾਨ ਨੂੰ ਸ਼ੇਰਾਂ ਨੇ ਮਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਘੱਗਰ ਵਾਲੇ ਪਾਸਿਉਂ ਤੀਹ ਫੁੱਟ ਉੱਚੀ ਤਾਰ ਟੱਪ ਕੇ ਸ਼ੇਰ ਸਫਾਰੀ ਚ ਵੜਿਆ ਸੀ। ਅਜੇ ਤੱਕ ਇਹ ਪਤਾ ਨੀ ਲੱਗਿਆ ਕਿ ਉਹ ਉਥੇ ਕਿਉਂ ਵੜਿਆ ਸੀ। ਉਸ ਨੂੰ ਸਫਾਰੀ ਚ ਵੜਦਿਆਂ ਚਿੜਿਆ ਘਰ ਦੇ ਮੁਲਾਜ਼ਮਾਂ ਨੇ ਵੇਖ ਲਿਆ ਸੀ । ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਉਹ ਰੁਕਿਆ ਨੀ। ਅੰਦਰ ਵੜਦਿਆਂ ਹੀ ਸ਼ੇਰਨੀ ਨੇ ਉਸ ਨੂੰ ਜਕੜ ਲਿਆ। ਜਦੋਂ ਤੱਕ ਚਿੜਿਆ ਘਰ ਦੇ ਸੁਰੱਖਿਆ ਮੁਲਾਜ਼ਮ ਪੁੱਜੇ, ਉਸ ਦੀ ਹਾਲਤ ਖਰਾਬ ਹੋ ਚੁੱਕੀ ਸੀ। ਉਸ ਨੂੰ ਛੁਡਾ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁਰਦਾ ਐਲਾਨ ਦਿੱਤਾ। ਸ਼ਾਇਦ ਨੌਜਵਾਨ ਦਿਮਾਗੀ ਤੌਰ ਤੇ ਮੰਦਬੁੱਧੀ ਸੀ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। ਪਹਿਲਾਂ ਆਈਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ  ਇੱਥੋਂ ਦੇ ਛੱਤਬੀੜ ਚਿੜੀਆ ਘਰ ‘ਚ ਅੱਜ ਸ਼ਾਮ ਸ਼ੇਰ ਸਫ਼ਰੀ ‘ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ ‘ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ ‘ਤੇ ਸ਼ੇਰ ਨੇ ਹਮਲਾ ਕਰ ਦਿੱਤਾ। ਸ਼ੇਰ ਵਿਅਕਤੀ ਨੂੰ ਅੰਦਰ ਘਸੀਟ ਕੇ ਲੈ ਗਿਆ। ਗੰਭੀਰ ਹਾਲਤ ‘ਚ ਸੈਲਾਨੀ ਨੂੰ ਡੇਰਾ ਬੱਸੀ ਦੇ ਸਰਕਾਰੀ ਹਸਪਤਾਲ ਲੈ ਕੇ ਗਏ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਤੋਂ ਬਾਅਦ ਵਣ ਵਿਭਾਗ ਦੇ ਕਰਮਚਾਰੀਆਂ ਨੇ ਤੁਰੰਤ ਸ਼ੇਰ ਨੂੰ ਪਿੰਜਰੇ ‘ਚ ਬੰਦ ਕਰ ਦਿੱਤਾ। ਉਕਤ ਸਫ਼ਾਰੀ ‘ਚ ਕੁੱਲ 4 ਸ਼ੇਰ ਹਨ। ਚਿੜੀਆ ਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਂਚ ਕਰਵਾਈ ਜਾ ਰਹੀ ਹੈ।