ਕੈਨੇਡਾ : ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਮਾਂ-ਪੁੱਤ ਦੀ ਮੌਤ

0
173

ਮਿਸੀਸਾਗਾ — ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ 2 ਕਾਰਾਂ ਦੀ ਭਿਆਨਕ ਟੱਕਰ ‘ਚ ਪੰਜਾਬੀ ਮੂਲ ਦੀ 31 ਸਾਲਾ ਔਰਤ ਅਤੇ ਉਸ ਦੇ 2 ਸਾਲਾ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜਿਹੜਾ ਕਿ ਕਾਰ ਡਰਾਈਵ ਕਰ ਰਿਹਾ ਸੀ ਅਤੇ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੀ ਕਾਰ ‘ਚ ਸਵਾਰ 18 ਸਾਲਾ ਨੌਜਵਾਨ ਦੀ ਵੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਦਸੇ ‘ਚ ਮਾਰੇ ਗਈ ਔਰਤ ਅਤੇ ਜ਼ਖਮੀ ਵਿਅਕਤੀ ਫਗਵਾੜੇ ਦੇ ਇਕ ਸਰਕਾਰੀ ਅਫਸਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।