ਇੰਡੋਨੇਸ਼ੀਆ ਵਿਚ ਸੁਨਾਮੀ ਨਾਲ 384 ਮੌਤਾਂ

0
123

ਜਕਾਰਤਾ : ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ। ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ। ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ. ਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਸਰਕਾਰੀ ਸੂਤਰਾਂ ਨੇ ਪੰਜ ਵਿਅਕਤੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹੋ ਸਕਦਾ ਹੈ ਕਿ ਸੁਨਾਮੀ ਨਾਲ ਇਹ ਮੌਤਾਂ ਸੁਨਾਮੀ ਕਾਰਨ ਹੋਈਆਂ ਹੋਣ। ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।