ਇੰਡੋਨੇਸ਼ੀਆ ਦੇ ਪਾਪੁਆ ‘ਚੋਂ ਮਿਲੀਆਂ 16 ਲਾਸ਼ਾਂ

0
106

ਵਾਮੇਨਾ— ਇੰਡੋਨੇਸ਼ੀਆ ਦੇ ਅਸ਼ਾਂਤ ਪਾਪੁਆ ਸੂਬੇ ‘ਚ ਸ਼ੱਕੀ ਵੱਖਵਾਦੀ ਵਿਦਰੋਹੀਆਂ ਦੇ ਹਮਲੇ ਮਗਰੋਂ ਸਥਾਨਕ ਸੁਰੱਖਿਆ ਫੌਜ ਨੇ 16 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਫੌਜ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਨੂੰ ਹਾਲ ਦੇ ਸਾਲਾਂ ‘ਚ ਹੋਇਆ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਮਾਰੇ ਗਏ ਲੋਕਾਂ ‘ਚੋਂ ਵਧੇਰੇ ਮਜ਼ਦੂਰ ਸਨ, ਜੋ ਇੱਥੇ ਕੰਮ ਕਰ ਰਹੇ ਸਨ। ਸਥਾਨਕ ਫੌਜੀ ਕਮਾਂਡਰ ਬਿੰਸਾਰ ਪੰਜੈਤਨ ਨੇ ਕਿਹਾ ਕਿ ਹਮਲੇ ਦੀ ਥਾਂ ਨਦੁਗਾ ਜ਼ਿਲੇ ਤੋਂ ਚੁੱਕ ਕੇ ਲਾਸ਼ਾਂ ਨੂੰ ਤਿਮਿਕਾ ਸ਼ਹਿਰ ‘ਚ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਜਾਣਗੀਆਂ।
ਪਾਪੁਆ ‘ਚ ਕਮਾਂਡਰ ਪੰਜੈਤਨ ਨੇ ਪੱਤਰਕਾਰਾਂ ਨੂੰ ਕਿਹਾ,”ਨਵੀਂ ਜਾਣਕਾਰੀ ਇਹ ਹੈ ਕਿ ਹੁਣ ਤਕ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਇੱਥੇ ਜਾਂਚ ਅਜੇ ਵੀ ਜਾਰੀ ਹੈ।” ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਥਾਨਕ ਮੀਡੀਆ ਦੀਆਂ ਖਬਰਾਂ ‘ਚ 24 ਤੋਂ 31 ਲੋਕਾਂ ਦੇ ਮਾਰੇ ਜਾਣ ਦੀ ਗੱਲ ਆਖੀ ਗਈ ਸੀ।