ਇਸ ਬਸੰਤ ਲਾਹੌਰ ”ਚ ਵੀ ਉਡਣਗੇ ਪਤੰਗ

0
135

ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਬਸੰਤ ਤਿਉਹਾਰ ਦੇ ਆਯੋਜਨ ‘ਤੇ ਪਿਛਲੇ 12 ਸਾਲਾ ਤੋਂ ਲੱਗੀ ਪਾਬੰਦੀ ਹਟਾ ਲਈ। ਇਹ ਬਸੰਤ ਦੇ ਮੌਸਮ ਦੀ ਸ਼ੁਰੂਆਤ ‘ਚ ਪੰਜਾਬੀ ਭਾਈਚਾਰੇ ਵੱਲੋਂ ਮਨਾਇਆ ਜਾਣ ਵਾਲਾ ਤਿਉਹਾਰ ਹੈ। ਡਾਨ ਦੀ ਖਬਰ ਮੁਤਾਬਕ ਪੰਜਾਬ ਦੇ ਸੂਚਨਾ ਤੇ ਸੱਭਿਆਚਾਰ ਮੰਚਰੀ ਫੈਯਾਜ਼ੁਲ ਹਸਨ ਕੋਹਨ ਨੇ ਕਿਹਾ ਕਿ ਇਹ ਤਿਉਹਾਰ ਫਰਵਰੀ 2019 ਦੇ ਦੂਜੇ ਹਫਤੇ ‘ਚ ਮਨਾਇਆ ਜਾਵੇਗਾ।
ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕੋਹਨ ਨੇ ਕਿਹਾ ਕਿ ਇਕ ਕਮੇਟੀ ਗਠਿਤ ਕੀਤੀ ਜਾਵੇਗਾ ਜਿਸ ‘ਚ ਪੰਜਾਬ ਦੇ ਕਾਨੂੰਨ ਮੰਤਰੀ, ਸੂਬਾ ਮੁੱਖ ਸਕੱਤੜਰ ਤੇ ਦੂਜੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਣਗੇ। ਇਹ ਕਮੇਟੀ ਇਸ ਗੱਲ ‘ਤੇ ਚਰਚਾ ਕਰੇਗੀ ਕਿ ਕਿਵੇ ਇਸ ਤਿਉਹਾਰ ਦੇ ਨਾਕਾਰਤਮਕ ਪਹਿਲੂਆਂ ਤੋਂ ਬਚਿਆ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਇਹ ਕਮੇਟੀ ਇਕ ਹਫਤੇ ‘ਚ ਆਪਣੀ ਪ੍ਰਤੀਕਿਰਿਆ ਦੇਵੇਗੀ। ਉਨ੍ਹਾਂ ਕਿਹਾ, ‘ਲਾਹੌਰ ਦੇ ਲੋਕ ਯਕੀਨੀ ਤੌਰ ‘ਤੇ ਬਸੰਤ ਮਨਾਉਣਗੇ।”
ਪੰਜਾਬ ‘ਚ 2007 ‘ਚ ਇਸ ਤਿਉਹਾਰ ‘ਤੇ ਇਹਬ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਗਈ ਸੀ ਕਿ ਪਤੰਗ ਉਡਾਉਣ ਲਈ ਇਸਤੇਮਾਲ ਹੋਣ ਵਾਲੇ ਮਾਂਝੇ ਨਾਲ ਮੌਤਾਂ ਹੁੰਦੀਆਂ ਹਨ। ਕਈ ਮਾਹਿਰਾਂ ਦਾ ਹਾਲਾਂਕਿ ਮੰਨਣਾ ਹੈ ਕਿ ਇਸ ਤਿਉਹਾਰ ‘ਤੇ ਕੱਟੜਵਾਦ ਧਾਰਮਿਕ ਤੇ ਜਮਾਤ-ਉਦ-ਦਾਅਵਾ ਵਰਗੇ ਅੱਤਵਾਦੀ ਸਮੂਹਾਂ ਦੇ ਦਬਾਅ ‘ਚ ਪਾਬੰਦੀ ਲਗਾਈ ਗਈ ਸੀ ਕਿਉਂਕਿ ਇਨ੍ਹਾਂ ਦਾ ਦਾਅਵਾ ਹੈ ਕਿ ਇਹ ਤਿਉਹਾਰ ਹਿੰਦੂਆਂ ਦਾ ਹੈ ਤੇ ‘ਗੈਰ-ਇਸਲਾਮਿਕ’ ਹੈ।