ਇਟਲੀ ‘ਚ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਦਾ ਫੈਸਲਾ

0
88

ਰੋਮ/ਇਟਲੀ— ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜ੍ਹਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਫੈਸਲਾ ਲਿਆ ਗਿਆ ਹੈ। ਜਿਸਦਾ ਮੁੱਖ ਮੰਤਵ ਇਟਲੀ ਵਿੱਚ ਪੜ੍ਹਦੇ ਪੰਜਾਬੀ ਬੱਚਿਆਂ ਨਾਲ ਰਾਬਤਾ ਬਣਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਨਾਲ-ਨਾਲ ਪੰਜਾਬੀ ਬੋਲੀ ਅਤੇ ਲਿਪੀ ਪ੍ਰਤੀ ਜਾਣੂ ਕਰਵਾਉਣਾ ਹੈ।
ਇਸ ਮੀਟਿੰਗ ਵਿੱਚ ਕੁਝ ਸਕੂਲ ਪੜ੍ਹਦੇ ਬੱਚਿਆਂ ਨਾਲ ਗੱਲ ਕਰਕੇ ਬਹੁਤ ਸਾਰੇ ਅਜਿਹੇ ਪਹਿਲੂਆਂ ‘ਤੇ ਵਿਚਾਰ ਕੀਤਾ ਗਿਆ, ਜਿਹਨਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਖੁੱਲ੍ਹ ਕੇ ਵਿਚਾਰ ਕਰਨ ਲਈ ਹੀ ਸੈਮੀਨਾਰ ਦਾ ਆਯੋਜਨ ਕਰਨ ਬਾਰੇ ਫੈਸਲਾ ਲਿਆ ਗਿਆ ਹੈ।ਇਸ ਮੌਕੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਰਾਜੂ ਹਠੂਰੀਆ, ਮਲਕੀਤ ਸਿੰਘ ਧਾਲੀਵਾਲ, ਸਿੱਕੀ ਝੱਜੀ ਪਿੰਡ ਵਾਲਾ, ਦਲਜਿੰਦਰ ਰਹਿਲ ਅਤੇ ਦਵਿੰਦਰ ਸਿੰਘ ਹਾਜ਼ਰ ਸਨ।