ਆਪਣੀ ਪਤਨੀ ਪ੍ਰੀਤ ਨੂੰ ਹੀ ਪ੍ਰੇਰਨਾ ਮੰਨਦੇ ਸਨ ਸਵਰਗੀ ਸੁਰਜੀਤ ਬਿੰਦਰਖੀਆ

0
136

ਜਲੰਧਰ— ਸੁਰਜੀਤ ਬਿੰਦਰਖੀਆ ਭਾਵੇਂ ਸਾਡੇ ਵਿਚਾਲੇ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਊਂਦੇ ਹਨ। ਭਾਵੇਂ ਉਹ ਗੀਤ ‘ਤੇਰਾ ਯਾਰ ਬੋਲਦਾ’ ਹੋਵੇ ਜਾਂ ‘ਸਾਨੂੰ ਟੇਢੀ ਟੇਢੀ ਤੱਕਦੀ ਤੂੰ’ ਤੇ ਜਾਂ ਫਿਰ ‘ਤੇਰਾ ਯਾਰ ਬੋਲਦਾ’। ਸੁਰਜੀਤ ਬਿੰਦਰਖੀਆ ਦੇ ਅਜਿਹੇ ਕਈ ਅਣਗਿਣਤ ਗੀਤ ਹਨ, ਜਿਨ੍ਹਾਂ ਨੂੰ ਅੱਜ ਵੀ ਸੁਣਿਆ ਜਾਂਦਾ ਹੈ।
ਸੁਰਜੀਤ ਬਿੰਦਰਖੀਆ ਦੇ ਬੇਟੇ ਤੇ ਪੰਜਾਬੀ ਗਾਇਕ ਗਿਤਾਜ਼ ਬਿੰਦਰਖੀਆ ਨੇ ਇਕ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਸੁਰਜੀਤ ਬਿੰਦਰਖੀਆ ਆਪਣੀ ਪਤਨੀ ਬਾਰੇ ਗੱਲ ਕਰ ਰਹੇ ਹਨ। ਸੁਰਜੀਤ ਬਿੰਦਰਖੀਆ ਇਸ ਵੀਡੀਓ ‘ਚ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਪ੍ਰੀਤ ਹੀ ਉਨ੍ਹਾਂ ਦੀ ਪ੍ਰੇਰਨਾ ਹਨ।
ਤੁਹਾਨੂੰ ਦੱਸ ਦੇਈਏ ਕਿ ਸੁਰਜੀਤ ਬਿੰਦਰਖੀਆ ਨੂੰ ਟ੍ਰਿਬਿਊਟ ਦੇਣ ਲਈ ਉਨ੍ਹਾਂ ਦੇ ਬੇਟੇ ਗਿਤਾਜ਼ ਬਿੰਦਰਖੀਆ ਇਕ ਗੀਤ ਵੀ ਰਿਲੀਜ਼ ਕਰਨ ਵਾਲੇ ਹਨ, ਜਿਸ ਦਾ ਨਾਂ ਹੈ ‘ਯਾਰ ਬੋਲਦਾ’। ਇਹ ਸੁਰਜੀਤ ਬਿੰਦਰਖੀਆ ਦੇ ਗੀਤ ਦਾ ਹੀ ਅਪਡੇਟ ਵਰਜ਼ਨ ਹੈ, ਜੋ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।