ਆਉਣ ਵਾਲੇ ਦੋ ਦਿਨਾਂ ‘ਚ ਪੰਜਾਬ ‘ਚ ਮੀਂਹ ਅਤੇ ਹਨੇਰੀ-ਝੱਖੜ ਝੁੱਲਣ ਦੀ ਸੰਭਾਵਨਾ

0
123

ਲੁਧਿਆਣਾ- ਆਉਣ ਵਾਲੇ ਦੋ ਦਿਨਾਂ ‘ਚ ਪੰਜਾਬ ‘ਚ ਮੀਂਹ ਦੇ ਨਾਲ ਤੇਜ਼ ਹਨੇਰੀ ਆ ਸਕਦੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੱਧ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਵਲੋਂ ਦਿੱਤੀ ਗਈ ਹੈ। ਅਜਿਹੇ ਮੌਸਮ ਦੇ ਮੱਦੇਨਜ਼ਰ ਵਿਗਿਆਨੀਆਂ ਨੇ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਨਾ ਕੱਟਣ ਦੀ ਅਪੀਲ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਵਾਲੇ ਮੌਸਮ ‘ਚ ਕਣਕ ਦੀ ਫ਼ਸਲ ‘ਚ ਕੁਝ ਨਮੀ ਆ ਸਕਦੀ ਹੈ, ਜਿਹੜੀ ਕਿ ਧੁੱਪ ਲੱਗਣ ਤੋਂ ਬਾਅਦ ਘੱਟ ਜਾਵੇਗੀ।