ਗੁਗਲ ਨੇ ਸੋਮਵਾਰ ਨੂੰ ਡੁਡਲ ਬਣਾਕੇ ਕੰਪਿਊਟਰ ਸਾਇੰਸ ਵਿੱਚ ਯੋਗਦਾਨ ਪਾਉਣ ਵਾਲੇ ਗ੍ਰੀਕ ਪ੍ਰੋਫੈਸਰ ਮਾਈਕਲ ਡਟ੍ਰੋਸਜ ਨੂੰ ਯਾਦ ਕੀਤਾ । ਅੱਜ ਉਹਨਾਂ ਦੀ 82 ਵੀ ਬਰਸੀ ਹੈ।ਇਸ ਮੌਕੇ ਤੇ ਯਾਦ ਕਰਦਿਆਂ ਗੁਗਲ ਨੇ ਇਕ ਡੁਡਲ ਬਣਾਇਆ , ਜਿਸ ਵਿੱਚ ਉਹਨਾਂ ਨੂੰ ਪੜਾਉਂਦੇ ਹੋਏ ਦਿਖਾਈ ਦਿੱਤਾ।ਮਾਈਕਲ ਦੇ ਹੱਥ ਵਿੱਚ ਚਾਕ ਤੇ ਪਿਛਲੇ ਪਾਸੇ ਬਲੈਕਬੋਰਡ ਨਜ਼ਰ ਆ ਰਿਹਾ ਹੈ। ਇਸ ਡੁਡਲ ਵਿੱਚ ਉਹਨਾਂ ਦੇ ਕੰਪਿਊਟਰ ਸਾਇੰਸ ਵਿੱਚ ਕੀਤੇ ਗਏ ਕੰਮ ਦੀ ਝਲਕ ਦਿਖਾਈ ਦੇ ਰਹੀ ਹੈ।ਡਟ੍ਰੋਂਸਜ ਨੇ ਇਕ ਵਾਰ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਲੌਕਾਂ ਦੀ ਰੋਜਾਨਾ ਦੀ ਜਿੰਦਗੀ ਵਿੱਚ ਅਹਿਮ ਤੇ ਜਰੂਰੀ ਬਣ ਜਾਵੇਗਾ।