ਅਮਰੀਕੀ ‘ਚ ਪਹਿਲੀਵਾਰ ਕਰੰਟ ਲਗਾ ਕੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ!

0
158

ਵਾਸ਼ਿੰਗਟਨ— ਅਮਰੀਕਾ ਦੇ ਟੈਨੇਸੀ ਸੂਬੇ ‘ਚ ਦੋਹਰੇ ਕਤਲੇਆਮ ਦੇ ਦੋਸ਼ੀ 63 ਸਾਲਾ ਐਡਮੰਡ ਜਾਗੋਰਸਕੀ ਨੂੰ ਇਲੈਕਟ੍ਰੋਨਿਕ ਚੇਅਰ ‘ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਪਿਛਲੇ 5 ਸਾਲਾਂ ‘ਚ ਦੇਸ਼ ‘ਚ ਇਹ ਪਹਿਲਾ ਮੌਕਾ ਹੈ ਜਦ ਸਜ਼ਾ-ਏ-ਮੌਤ ਲਈ ਇਲੈਕਟ੍ਰੋਨਿਕ ਚੇਅਰ ਦੀ ਵਰਤੋਂ ਕੀਤੀ ਗਈ। ਐਡਮੰਡ ਦੀ ਆਖਰੀ ਮੁਆਫੀ ਪਟੀਸ਼ਨ ਸੁਪਰੀਮ ਕੋਰਟ ਤੋਂ ਠੁਕਰਾ ਦਿੱਤੀ ਸੀ ਅਤੇ ਇਸ ਮਗਰੋਂ ਵੀਰਵਾਰ ਰਾਤ ਨੂੰ ਜਦ ਐਡਮੰਡ ਨੂੰ ਮੌਤ ਦਿੱਤੀ ਗਈ, ਉਸ ਦੇ ਆਖਰੀ ਸ਼ਬਦ ਸਨ…ਚਲੋ ਧੂਮ ਮਚਾਈਏ।ਐਡਮੰਡ ਨੇ 1983 ‘ਚ ਦੋ ਵਿਅਕਤੀਆਂ ਨੂੰ ਡਰਗਜ਼ ਵੇਚਣ ਦੇ ਬਹਾਨੇ ਇਕ ਸੁੰਨਸਾਨ ਇਲਾਕੇ ‘ਚ ਸੱਦ ਕੇਕਤਲ ਕਰ ਦਿੱਤਾ ਸੀ। ਪੁਲਸ ਨੂੰ ਵਾਰਦਾਤ ਦੇ ਦੋ ਹਫਤਿਆਂ ਮਗਰੋਂ ਲਾਸ਼ਾਂ ਮਿਲੀਆਂ ਸਨ। ਦੋਵਾਂ ਦੇ ਗਲੇ ਵੀ ਵੱਢੇ ਗਏ ਸਨ। ਜੇਲ ਅਧਿਕਾਰੀਆਂ ਨੇ ਪਹਿਲਾਂ ਐਡਮੰਡ ਨੂੰ ਹਾਨੀਕਾਰਕ ਇੰਜੈਕਸ਼ਨ ਦੇ ਕੇ ਮੌਤ ਦੀ ਸਜ਼ਾ ਦੇਣ ਬਾਰੇ ਸੋਚਿਆ ਸੀ, ਜੋ ਅਮਰੀਕਾ ‘ਚ ਸਜ਼ਾ-ਏ-ਮੌਤ ਦਾ ਆਮ ਤਰੀਕਾ ਹੈ ਪਰ ਐਡਮੰਡ ਨੇ ਦੋਹਰੇ ਹੱਤਿਆਕਾਂਡ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ, ਜਿਸ ਦੇ ਬਾਅਦ ਉਸ ਨੂੰ ਇਲੈਕਟ੍ਰੋਨਿਕ ਚੇਅਰ ‘ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਅਮਰੀਕਾ ਦੇ 9 ਸੂਬਿਆਂ ‘ਚ ਸਜ਼ਾ-ਏ-ਮੌਤ ਲਈ ਘਾਤਕ ਇੰਜੈਕਸ਼ਨ ਦੇ ਦੂਜੇ ਬਦਲ ਦੇ ਤੌਰ ‘ਤੇ ਇਲੈਕਟ੍ਰੋਨਿਕ ਚੇਅਰ ਦੀ ਵਰਤੋਂ ਕੀਤੀ ਜਾਂਦੀ ਹੈ।