ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ, ਛੇਤੀ ਲਾਗੂ ਹੋਣਗੇ ਨਵੇਂ ਨਿਯਮ

0
124

ਵਾਸ਼ਿੰਗਟਨ— ਭਾਰਤੀਆਂ ਲਈ ਅਮਰੀਕਾ ਵਸਣ ਦਾ ਮੌਕਾ ਜਲਦ ਉਨ੍ਹਾਂ ਨੂੰ ਮਿਲਣ ਵਾਲਾ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਸੀ.) ਵਿੱਤੀ ਸਾਲ 2020 ਦੇ 1 ਅਪ੍ਰੈਲ ਤੋਂ ਨਵੀਆਂ ਐੱਚ1 ਬੀ ਵੀਜ਼ਾ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰੇਗੀ। ਇਸ ਦੀ ਜਾਣਕਾਰੀ ਮੀਡੀਆ ‘ਚ ਆਈਆਂ ਖਬਰਾਂ ‘ਚ ਦਿੱਤੀ ਗਈ ਹੈ।
ਅਮਰੀਕਨ ਬਜ਼ਾਰ ਦੀ ਸੋਮਵਾਰ ਦੀ ਡੇਲੀ ਰਿਪੋਰਟ ਮੁਤਾਬਕ ਇਨ੍ਹਾਂ ਵੀਜ਼ਿਆਂ ਲਈ ਰੁਜ਼ਗਾਰ ਦੀ ਸ਼ੁਰੂਆਤੀ ਤਰੀਕ 1 ਅਕਤੂਬਰ ਹੋਵੇਗੀ। ਪਿਛਲੇ ਸਾਲ ਵਾਂਗ ਇਸ ਸਾਲ ਐੱਚ1 ਬੀ ਦੀ ਨਿਯਮਤ ਵੀਜ਼ਾ ਲਿਮਟ 65,000 ਹੈ। ਇਸ ਤੋਂ ਇਲਾਵਾ, ਹੋਰ 20,000 ਪਟੀਸ਼ਨਕਰਤਾਵਾਂ, ਜਿਨ੍ਹਾਂ ਕੋਲ ਮਾਸਟਰ ਡਿਗਰੀ ਹੈ ਜਾਂ ਅਮਰੀਕੀ ਯੂਨੀਵਰਸਿਟੀ ਤੋਂ ਉੱਚ ਡਿੱਗਰੀ ਮਿਲੀ ਹੋਈ ਹੈ, ਉਨ੍ਹਾਂ ਨੂੰ ਵੀ ਵੀਜ਼ਾ ਮਿਲੇਗਾ। ਇਸੇ ਦੌਰਾਨ ਬਹੁਤ ਸਾਰੇ ਵਕੀਲਾਂ ਮੁਤਾਬਕ, ਇਸ ਸਾਲ ਦੀ ਸ਼ੁਰੂਆਤ ‘ਚ ਕੀਤੇ ਬਦਲਾਵਾਂ ਕਰਕੇ ਇਹ ਸਾਲ ਬਹੁਤ ਵਧੀਆ ਰਹੇਗਾ। ਜਨਵਰੀ ‘ਚ, ਯੂ.ਐੱਸ.ਸੀ.ਆਈ.ਐੱਸ. ਨੇ ਹੁਰਮਾਂ ‘ਚ ਇਕ ਬਦਲਾਵ ਪੇਸ਼ ਕੀਤਾ, ਜਿਸ ‘ਚ ਇਸ ਸਬੰਧੀ ਗਿਣਤੀ ਨਿਰਧਾਰਿਤ ਕੀਤੀ ਗਈ।
ਏਜੰਸੀ ਹੁਣ ਸਾਰੀਆਂ ਪਟੀਸ਼ਨਾਂ ਸਣੇ ਰੈਗੂਲਰ ਕੈਪ ‘ਚ ਐਡਵਾਂਸ ਕੈਪ ਵੀ ਰੱਖੇਗੀ। ਦੂਜੇ ਦੌਰ ‘ਚ ਬਾਕੀ ਬਚੀਆਂ ਪਟੀਸ਼ਨਾਂ ਚੁਣੀਆਂ ਜਾਣਗੀਆਂ। ਨਵੇਂ ਹੁਕਮ ਰਾਹੀਂ ਉਮੀਦ ਕੀਤੀ ਜਾ ਰਹੀ ਹੈ ਕਿ ਮਾਸਟਰ ਡਿਗਰੀ ਦੇ ਨਾਲ ਪਟੀਸ਼ਨਾਂ ਦੀ ਗਿਣਤੀ ਵੀ ਵਧੇਗੀ। ਯੂ.ਐੱਸ.ਸੀ.ਆਈ. ਐੱਸ. ਅਨੁਸਾਰ, ਐਡਵਾਂਸ ਅਮਰੀਕੀ ਡਿਗਰੀ ਨਾਲ ਚੁਣੇ ਗਏ ਪਟੀਸ਼ਨਰਾਂ ਸਬੰਧੀ ਨਵੀਂ ਤਬਦੀਲੀ ਕਾਰਨ ਪਟੀਸ਼ਨਾਂ ‘ਚ 16 ਫੀਸਦੀ ਜਾਂ 5,340 ਵਰਕਰਾਂ ਦਾ ਵਾਧਾ ਹੋਵੇਗਾ।