ਅਧਿਆਪਕ ਤੋਂ ਪਰੇਸ਼ਾਨ ਵਿਦਿਆਰਥਣ ਨੇ ਲਿਆ ਫਾਹਾ

0
82

ਜਲੰਧਰ—ਜਲੰਧਰ ਵਿਚ ਅਧਿਆਪਕ ਤੋਂ ਪਰੇਸ਼ਾਨ ਵਿਦਿਆਰਥਣ ਵੱਲੋਂ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦਮੋਰੀਆ ਪੁਲ ਨੇੜੇ ਸਥਿਤ ਕਪੂਰ ਮੁਹੱਲੇ (ਦੌਲਤਪੁਰੀ) ਦੀ ਰਹਿਣ 16 ਸਾਲਾ ਤਨਵੀ ਮਹਿਤਾ ਨਿਵਾਸੀ ਸੰਸਕ੍ਰਿਤ ਕੇ.ਐਮ.ਵੀ. ਸਕੂਲ ਵਿਚ 10ਵੀਂ ਕਲਾਸ ਦੀ ਵਿਦਿਆਰਥਣ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਆਪਣੇ ਕਮਰੇ ਵਿਚ ਸੋਣ ਲਈ ਗਈ ਸੀ ਅਤੇ ਸਵੇਰੇ ਕਾਫੀ ਦੇਰ ਤੱਕ ਬਾਹਰ ਨਾ ਆਉਣ ‘ਤੇ ਉਸ ਦੇ ਮਾਤਾ-ਪਿਤਾ ਜਦੋਂ ਕਮਰੇ ਵਿਚ ਗਏ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੇੜਿਓਂ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਸੁਸਾਈਡ ਨੋਟ ਵਿਚ ਉਸ ਨੇ ਸਕੂਲ ਦੇ ਮੈਥ ਅਧਿਆਪਕ ਨਰੇਸ਼ ਕੁਮਾਰ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੁਸਾਈਡ ਨੋਟ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਤਨਵੀ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੇਟੀ ਹੈ। ਉਸ ਦੇ ਪਿਤਾ ਰਾਜੇਸ਼ ਮਹਿਤਾ ਚੱਪਲਾਂ ਦੇ ਵਪਾਰੀ ਹਨ।