ਅਕਾਲੀਆਂ ਦੀ ਸਟੇਜ ‘ਤੇ ਪੰਜਾਬ ਦੇ ਪਾਣੀ ਲੁਟਣ ਦੀਆਂ ਸਲਾਹਾਂ

0
118

ਅਕਾਲੀਆਂ ਦੀ ਸਟੇਜ ‘ਤੇ ਪੰਜਾਬ ਦੇ ਪਾਣੀ ਲੁਟਣ ਦੀਆਂ ਸਲਾਹਾਂ
ਕੱਲ ਬਠਿੰਡੇ ਅਕਾਲੀ ਭਾਜਪਾ ਦੇ ਚੌਣ ਜਲਸੇ ‘ਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬੋਲਦੇ ਹੋਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 23 ਮਈ ਤੋਂ ਬਾਅਦ ਉਹਨਾਂ ਦੀ ਸਰਕਾਰ ਸਤਲੁਜ-ਯਮੁਨਾ ਦੇ ਪੂਰੇ ਪਾਣੀ ਦਾ ਲਾਹਾ ਲਵੇਗੀ। ਇਸ ਲਈ ਜੋ ਕੰਮ ਕਾਂਗਰਸ ਨੇ ਨਹੀੰ ਕੀਤਾ ਉਹ ਕਰਨਗੇ। ਪਾਕਿਸਤਾਨ ਜਾਣ ਵਾਲਾ ਪਾਣੀ ਰੋਕ ਦਿੱਤਾ ਹੈ।
ਹਾਲਾਂਕਿ ਇਹ ਪਾਣੀ ਰੋਕਣ ਦਾ ਨਾ ਤਾਂ ਕਿਸੇ ਮਸਲਾ ਚੁੱਕਿਅਾ ਤੇ ਨਾ ਹੀ ਇਹ ਪਾਣੀ ਵਿੱਚ ਕਿਸੇ ਹੋਰ ਗੈਰ ਰਾਈਪੇਰੀਅਨ ਸੂਬੇ ਦਾ ਹਿੱਸਾ ਬਣਦਾ ਹੈ। ਪਰ ਭਾਰਤ ਦੇ ਪ੍ਰਧਾਨ ਮੰਤਰੀ ਇਸ ਮੌਕੇ ਸਤਲੁਜ – ਯਮੁਨਾ ਦਰਿਅਾਵਾਂ ਦਾ ਖਾਸ ਜਿਕਰ ਕਰ ਕੇ SYL ਬਣਾਉਣ ਦਾ ਸਿੱਧਾ ਅੈਲਾਨ ਅਕਾਲੀ ਦਲ ਦੀ ਸਟੇਜ ਤੋਂ ਕਰਕੇ ਗਏ ਹਨ।
ਸੋ ਇਸ ਗੱਲ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਦੀਆਂ ਰਾਜਨਿਤਕ ਪਾਰਟੀਆਂ ਸਿਰਫ ਭਾਰਤੀ ਸਥਾਪਤੀ ਧਿਰ ਦੀਆਂ ਕਠਪੁੱਤਲੀਆਂ ਹਨ।
ਅਕਾਲੀ ਦਲ ਕੋਲ ਇਸ ਮਸਲੇਂ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਵਾਲ ਪੁੱਛਿਅਾ ਜਾ ਰਿਹਾ ਹੈ ਜਿਸ ਬਾਰੇ ਅਕਾਲੀ ਦਲ ਦੇ ਕਿਸੇ ਵੀ ਆਗੂ ਜਾਂ ਬੁਲਾਰੇ ਦਾ ਅੱਜ ਤੱਕ ਕੋਈ ਬਿਆਨ ਨਹੀਂ ਆਇਆ। ਹੁਸ਼ਿਅਾਰਪੁਰ ਰੈਲੀ ਤੋਂ ਬਾਅਦ ਹੁਣ ਅਕਾਲੀ ਦਲ ਦੀ ਰੈਲੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੇ ਦਰਿਆਈ ਪਾਣੀ ਤੇ ਸਤਲੁਜ ਯਮੁਨਾ ਦਰਿਆ ਦੇ ਪਾਣੀਆਂ ਦਾ ਜਿਕਰ ਕਰਕੇ ਜਿੱਥੇ ਸੂਬਿਆਂ ਨੂੰ ਵੱਧ ਹੱਕ ਮੰਗਣ ਦੀ ਸ਼ੁਰੂਅਾਤ ਕਰਨ ਵਾਲੇ ਅਕਾਲੀ ਦਲ ਦੇ ਅਜੰਡੇ ਦੀ ਬਲੀ ਲੈ ਲਈ ਹੈ। ਇਸਦੇ ਨਾਲ ਹੀ ਭਾਰਤੀ ਅਗੂਆਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਰਾਹ ਤੇ ਚਲਦੇ ਹੋਏ ਪੰਜਾਬ ਦੇ ਵਸੀਲਿਆਂ ਤੇ ਸ਼ਰੇਅਾਮ ਡਾਕਾ ਮਾਰਣ ਦਾ ਸਾਫ ਇਸ਼ਾਰਾ ਕਰ ਦਿੱਤਾ ਹੈ!
ਪੰਜਾਬ ਦੇ ਪਾਣੀਆਂ ਦਾ ਰੱਬ ਈ ਰਾਖਾ!
#ਮਹਿਕਮਾ_ਪੰਜਾਬੀ