ਅਕਾਲੀਆਂ ਦੀ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਨੂੰ ਚੁੱਪ ਹਾਮੀ ?

0
80

ਅਕਾਲੀਆਂ ਦੀ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਨੂੰ ਚੁੱਪ ਹਾਮੀ ?
ਭਾਜਪਾ ਨੇ ਆਪਣੇ ਚੌਣ ਮਨੋਰਥ ਪੱਤਰ ਵਿੱਚ ਦਰਜ ‘ ਜਲ ਸ਼ਕਤੀ ‘ ਅਜੰਡੇ ਵਿੱਚ ਦਰਿਅਾ ਜੌੜਣ ਦਾ ਮਨਸੂਬਾ ਘੜ੍ਹਿਅਾ ਹੈ, ਜੋ ਕਿ ਸਿੱਧਾ SYL ਬਣਾਉਣ ਦਾ ਅਹਿਦ ਹੈ ਅਤੇ ਰਾੲੀਪੇਰੀਅਨ ਸਿਧਾਂਤ ਨੂੰ ਛਿੱਕੇ ਟੰਗ ਕੇ ਸੂਬਿਅਾਂ ਦੇ ਹੱਕਾ ਤੇ ਹਮਲਾ ਕਰਦਾ ਹੈ । ਪੰਜਾਬ ਵਿੱਚ ਅਕਾਲੀ ਦੱਲ ਨੂੰ ੲਿਸ ਬਾਰੇ ਆਪਣਾ ਪੱਖ ਸਾਫ ਕਰਨਾ ਚਾਹੀਦਾ ਹੈ ।
ਜੇਕਰ ਭਾਜਪਾ ਦਾ ਚੌਣ ਮਨੋਰਥ ਪੱਤਰ ਹੀ ਭਾਜਪਾ ਅਕਾਲੀ ਗੱਠਜੋੜ ਦਾ ਚੌਣ ਮਨੋਰਥ ਪੱਤਰ ਹੈ ਤਾਂ ੲਿਸਦਾ ਮਤਲਬ ੲਿਹ ਬਣਦਾ ਹੈ ਕਿ ਅਕਾਲੀ ਦਲ ਨੇ ਦਰਿਅਾ ਜੋੜਨ ਦੇ ਗੈਰ ਕੁਦਰਤੀ ਤੇ ਪੰਜਾਬ ਘਾਤੀ ਮਸੌਦੇ ਨਾਲ ਸਹਿਮਤੀ ਜਤਾੲੀ ਹੈ । ਜੇ ਨਹੀਂ ਤਾਂ ਅਕਾਲੀ ਦਲ ਦਾ ਵੱਖਰਾ ਚੋਣ ਮਨੋਰਥ ਪੱਤਰ ਕਿਥੇ ਆ ? ਕੀ ਉਸ ਵਿਚ ਪੰਜਾਬ ਦੇ ਪਾਣੀ ਬਚਾਉਣ ਦਾ ਅਹਿਦ ਹੈ ?
ੲਿਸੇ ਚੌਣ ਮਨੋਰਥ ਪੱਤਰ ਦੀ ੲਿੱਕ ਮਦ ਧਾਰਾ 370 ਨੂੰ ਖਤਮ ਕਰਨ ਦੀ ਹੈ । ਅਕਾਲੀ ਦਲ ਦਾ ਅਾਨੰਦਪੁਰ ਸਾਹਿਬ ਮਤਾ ੲਿੱਕ ਤਰਾਂ ਦਾ ਅਕਾਲੀ ਦਲ ਦਾ ਸੰਵਿਧਾਨ ਵੀ ਹੈ, ਜੋ ਰਾਜਾਂ ਦੀ ਖੁਦਮੁਖਤਾਰੀ ਦੀ ਗੱਲ ਕਰਦਾ ਹੈ । ਜੇਕਰ ਧਾਰਾ 370 ਖਤਮ ਕਰਨਾ ਵੀ ਅੈਨ ਡੀ ੲੇ ਦਾ ਚੌਣ ਮਨੋਰਥ ਪੱਤਰ ਹੈ ਤਾਂ ਕੀ ੲਿਸ ਵਾਰੇ ਵੀ ਅਕਾਲੀ ਦਲ ਖੁਦਮੁਖਤਾਰੀ ਤੇ ਸੂਬਿਅਾਂ ਨੂੰ ਵੱਧ ਹੱਕ ਦੇਣ ਦੀ ਮੁੱਖ ਮੰਗ ਤੋਂ ਮੁਕਰ ਗਿਆ ਹੈ ?
ਪੰਜਾਬ ਵਿੱਚ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਤੇ ਚਰਚਾ ਸਾਇਦ ਇਸ ਲਈ ਨਹੀਂ ਹੁੰਦੀ ਕਿਉਂ ਕਿ ਕਾਂਗਰਸ ਵੀ ਕਿਹੜਾ ਦਰਿਆ ਨਹੀਂ ਜੋੜਨਾ ਚਾਹੁੰਦੀ । ਅੱਜ ਜਦੋਂ ਅੱਧਾ ਪੰਜਾਬ ਪਾਣੀ ਮੁਕਣ ਕਰਕੇ ਡਾਰਕ ਜੋਨ ਬਣ ਗਿਆ ਏ ਉਹਦੇ ਵਿਚ ਵੋਟਾਂ ਹਲਕੇ ਪੱਧਰ ਦੇ ਚੁਟਕਲਿਆਂ ਤੇ ਮਿਹਣਿਆਂ ਨਾਲ ਵੀ ਮਿਲ ਜਾਂਦੀਆਂ ਨੇ ਫਿਰ ਪਾਣੀਆਂ ਦੀ ਬਾਤ ਕੋਈ ਕਿਉੰ ਪਾਊ ?